ਸੰਤ ਸਮਾਜ ਨੇ ਬੰਦ ਦੀ ਕਾਲ ਨੂੰ ਦਿੱਤਾ ਸਮਰਥਣ

ਮਾਹਿਲਪੁਰ (ਦ ਸਟੈਲਰ ਨਿਊਜ਼)। ਮੋਦੀ ਸਰਕਾਰ ਵਲੋ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਵੱਲੋਂ ਦਿੱਲੀ ਵਿਖੇ ਚੱਲ ਰਹੇ ਧਰਨੇ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਚੇਅਰਮੈਨ ਸੰਤ ਮਹਿੰਦਰ ਪਾਲ ਪੰਡਵਾ, ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜ਼ਾਰਾ, ਖ਼ਜ਼ਾਨਚੀ ਸੰਤ ਜਸਵਿੰਦਰ ਸਿੰਘ ਡਾਂਡੀਆ, ਸੰਤ ਆਤਮਾ ਦਾਸ ਅੱਪਰਾ, ਸੰਤ ਹਰੀ ਓਮ ਮਹਿਲਪੁਰ, ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਪਵਨਜੀਤ ਮਰਨਾਈਆ, ਮੋਹਣ ਦਾਸ ਲਖਨਪਾਲ, ਸਮਾਜ ਸੇਵਕ ਸੁਰਜੀਤ ਖੇੜਾ, ਬਾਲ ਕ੍ਰਿਸ਼ਨ, ਭੁਪਿੰਦਰ ਕੁਮਾਰ ਪੰਡਵਾ, ਗੁਰਮੀਤ ਸਿੰਘ ਮਾਹਿਲਪੁਰ, ਬਲਵਿੰਦਰ ਸਿੰਘ ਰਾਏਕੋਟ, ਸੰਦੀਪ ਮਹੇ ਸਮੇਤ ਸ਼ਿਰਕਤ ਕੀਤੀ ਗਈ।

Advertisements

ਇਸ ਮੌਕੇ ਫੋਨ ਤੇ ਗੱਲਬਾਤ ਕਰਦੇ ਹੋਏ ਸੰਤ ਜਸਵਿੰਦਰ ਸਿੰਘ ਡਾਂਡੀਆ ਖ਼ਜ਼ਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਅੱਜ ਦੇ 8 ਦਸੰਬਰ ਦੇ ਬੰਦ ਦਾ ਸੰਤ ਸਮਾਜ ਪੂਰਨ ਰੂਪ ਵਿਚ ਸਮਰਥਨ ਕਰਦਾ ਹੈ। ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਇਹ ਜੋ ਕਾਨੂੰਨ ਬਣਾਏ ਹਨ ਇਸ ਨਾਲ ਕਿਸਾਨੀ ਬਿਲਕੁਲ ਖ਼ਤਮ ਹੋ ਜਾਵੇਗੀ। ਇਸ ਕਾਨੂੰਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੂਰਾ ਸੰਤ ਸਮਾਜ ਕਿਸਾਨਾਂ ਦੇ ਨਾਲ ਡੱਟ ਕੇ ਖੜਾ ਹੈ। ਇਸ ਲਈ ਜਿਥੇ ਤੱਕ ਵੀ ਸੰਘਰਸ਼ ਕਰਨਾ ਪਿਆ ਸੰਤ ਸਮਾਜ ਪਿੱਛੇ ਨਹੀਂ ਹਟੇਗਾ।

LEAVE A REPLY

Please enter your comment!
Please enter your name here