ਸਮੂਹ ਠੇਕਾ ਕਾਮਿਆਂ ਵਲੋਂ 15 ਦਸੰਬਰ ਨੂੰ ਕਿਰਤ ਕਮਿਸ਼ਨਰ ਸਿੱਧੂ ਦੇ ਮੋਹਾਲੀ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ, ਵਾਟਰ ਸਪਲਾਈ ਸੀਵਰੇਜ ਬੋਰਡ ਕੰਟਰੈਕਟ ਵਰਕਰ ਯੂਨੀਅਨ ਪੰਜਾਬ 108 ਐਂਬੂਲੈਂਸ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਰਤ ਕਮਿਸ਼ਨਰ ਪੰਜਾਬ ਤੇ ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।

Advertisements

ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸ਼ੇਰ ਸਿੰਘ ਖੰਨਾ, ਗੁਰਪ੍ਰੀਤ ਸਿੰਘ ਗੁਰੀ, ਲਖਵੀਰ ਸਿੰਘ ਕਟਾਰੀਆ ਸੂਬਾ ਮੀਤ ਪ੍ਰਧਾਨ, ਰਾਜੇਸ਼ ਕੁਮਾਰ, ਮਨਿੰਦਰ ਸਿੰਘ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਰਾਹੀਂ ਕੰਮ ਕਰਦੇ ਕਾਮਿਆਂ ਦੀਆਂ ਮੰਗਾਂ ਨੂੰ ਲੈਕੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਕਿਰਤ ਕਮਿਸ਼ਨਰ ਪੰਜਾਬ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਪਾਵਰਕੌਮ, ਵਾਟਰ ਸਪਲਾਈ ਸੀਵਰੇਜ ਬੋਰਡ, ਸਿਹਤ ਵਿਭਾਗ ਦੀ ਮੈਨੇਜਮੈਂਟ ਨਾਲ ਮੰਗਾਂ ਨੂੰ ਲੈ ਕੇ ਮੰਗਾਂ ਹੱਲ ਕਰਨ ਦੇ ਫ਼ੈਸਲੇ ਹੋਏ ਜਿਵੇਂ ਕਿ ਪਾਵਰਕਾਮ ਵਿਚ ਕੰਮ ਕਰਦੇ ਸੀ.ਐਚ.ਬੀ ਠੇਕਾ ਕਾਮਿਆਂ ਦੀਆਂ ਛਾਂਟੀਆਂ ਬੰਦ ਕਾਰਨ ਕੱਢੇ ਕਾਮੇ ਬਹਾਲ ਕਰਨ, ਡਿਊਟੀ ਦੋਰਾਨ ਕਰੰਟ ਲੱਗਣ ਹੋਏ ਘਾਤਕ ਤੇ ਗੈਰ ਘਾਤਕ ਹੋਏ ਹਾਦਸਿਆ ਦੇ ਪੀੜਤ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਦਾ ਪ੍ਰਬੰਧ ਕਰਨ, ਸੀਵਰੇਜ ਬੋਰਡ ਵਿੱਚ ਕਾਮਿਆਂ ਨੂੰ ਘੱਟੋ ਘੱਟ ਉਜਰਤਾ ਲਾਗੂ ਕਰਨ, ਇੱਕ ਸੌ ਅੱਠ ਐਂਬੂਲੈਂਸ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਕੱਢੇ ਕਾਮਿਆਂ ਨੂੰ ਬਹਾਲ ਕਰਨ ਅਤੇ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਤੁਰੰਤ ਹੱਲ ਕਰਨ ਦੇ ਫ਼ੈਸਲੇ ਹੋਏ ਜਿਸ ਨੂੰ ਕਿਰਤ ਮੰਤਰੀ ਲਾਗੂ ਕਰਨ ਤੋਂ ਲਗਾਤਾਰ ਪਾਸਾ ਵੱਟਦਾ ਆ ਰਿਹਾ ਹੈ।

17 ਨਵੰਬਰ ਨੂੰ ਕਿਰਤ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ ਮੋਹਾਲੀ ਵਿਖੇ ਸੂਬਾ ਪੱਧਰੀ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਬੰਧਤ ਮੈਨੇਜਮੈਂਟ ਅਧਿਕਾਰੀਆਂ ਨਾਲ 1 ਦਸੰਬਰ ਨੂੰ ਲਿਖਤੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਕੁਝ ਰੁਝੇਵਿਆਂ ਦਸ ਕੇ  ਮੀਟਿੰਗ 7 ਦਸੰਬਰ 2020 ਨੂੰ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਕਿਰਤ ਮੰਤਰੀ ਨਾਲ ਮੀਟਿੰਗ  ਫਿਕਸ ਕਰਵਾਈ ਗਈ ਸੀ ਪਰ  ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਫਿਰ ਰੁਝੇਵਿਆਂ ਨੂੰ ਦੱਸਦੇ ਹੋਏ ਮੀਟਿੰਗ ਤੋਂ ਪਾਸਾ ਵੱਟਿਆ ਗਿਆ।

ਪ੍ਰਸ਼ਾਸਨ ਵਲੋਂ ਦੇਰ ਟਾਈਮ ਬਾਅਦ ਕਿਰਤ ਕਮਿਸ਼ਨਰ ਪੰਜਾਬ ਨਾਲ ਕਿਰਤ ਭਵਨ ਵਿਖੇ ਮੀਟਿੰਗ ਹੋਈ ਜਿਸ ਵਿਚ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਹੀ ਦਿੱਤਾ ਗਿਆ ਐੱਸ ਡੀ ਐੱਮ, ਐੱਸ ਐੱਸ ਪੀ ਸਤਿੰਦਰ ਸਿੰਘ, ਡੀਐੱਸਪੀ  ਜਤਿੰਦਰਪਾਲ ਸਿੰਘ, ਵੱਲੋਂ 15 ਦਸੰਬਰ ਤੋਂ ਪਹਿਲਾਂ ਮੀਟਿੰਗ ਕਰਵਾ ਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਕਿਰਤ ਮੰਤਰੀ ਅਤੇ ਮੈਨੇਜਮੈਂਟਾਂ ਅਤੇ ਪੰਜਾਬ ਸਰਕਾਰ ਦੇ ਗਲਤ ਰਵੱਈਏ ਖਿਲਾਫ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ   ਠੇਕਾ ਕਾਮਿਆਂ ਵੱਲੋਂ 15 ਦਸੰਬਰ  ਸੰਘਰਸ਼ ਵਿੱਢਣ ਦਾ ਐਲਾਨ  ਕੀਤਾ ਅਤੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਬਿਜਲੀ ਬਿੱਲ ਦੋ ਹਜਾਰ ਵੀਹ ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਨੂੰ ਸਰਕਾਰ ਤੋਂ  ਰੱਦ ਕਰਨ ਦੀ ਮੰਗ ਕੀਤੀ  ਅਤੇ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here