ਧਰਤੀ ਪੁੱਤਰ ਕਿਸਾਨ ਭਰਾਵਾਂ ਦੇ ਹੱਕ ਵਿੱਚ ਮੁਹੱਲਾ ਦਸ਼ਮੇਸ਼ ਨਗਰ ਨਿਵਾਸੀਆਂ ਨੇ ਕਰਵਾਇਆ ਹਵਨ ਯੱਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਮੁਹੱਲਾ ਦਸ਼ਮੇਸ਼ ਨਗਰ ਨਿਵਾਸੀਆਂ ਵਲੋਂ ਕਿਸਾਨ ਭਰਾਵਾਂ ਦੇ ਸਮਰਥਨ ਵਿੱਚ ਅਤੇ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਚੰਗੀ ਸਿਹਤ ਲਈ ਸ਼ਾਂਤੀ ਪੂਰਵਕ ਹਵਨ ਯੱਗ ਕਰਵਾਇਆ ਗਿਆ।

Advertisements

ਇਸ ਮੌਕੇ ਸਮਾਜ ਸੇਵੀ ਸੰਜੇ ਸ਼ਰਮਾ ਜੀ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ, ਓਹ ਹਰ ਗਰਮੀ ਸਰਦੀ ਦੇ ਮੌਸਮ ਵਿੱਚ ਫ਼ਸਲਾਂ ਪੈਦਾ ਕਰਦਾ ਹੈ ਅਤੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਜੋ ਸਾਡੇ ਕਿਸਾਨ ਭਰਾ ਸੰਘਰਸ਼ ਕਰ ਰਹੇ ਹਨ, ਉਹਨਾਂ ਦੀਆਂ ਮੰਗਾਂ ਤੇ ਧਿਆਨ ਦਿੱਤਾ ਜਾਵੇ। ਇਸ ਮੌਕੇ ਸਮਾਜ ਸੇਵੀ ਅਸ਼ਵਨੀ ਠਾਕੁਰ, ਅਮਰਦੀਪ ਸਿੰਘ, ਸਾਹਿਲ ਤਿਵਾਰੀ, ਪਰਮਜੀਤ ਸਿੰਘ, ਹਰਵੀਚ ਗੋਗਨਾ, ਇੰਦਰਜੀਤ ਸਿੰਘ ਹੈਪੀ, ਸੁਖਜਿੰਦਰ ਸਿੰਘ, ਦਸੌਂਧਾ ਸਿੰਘ ਬੈਂਕ ਮੈਨੇਜਰ, ਬਾਮ ਦੇਵ ਬਾਲੀ, ਹੈਪੀ ਪ੍ਰੋਪਰਟੀ ਡੀਲਰ, ਰਾਮਪਾਲ, ਅਸ਼ੋਕ ਸ਼ਰਮਾ, ਪੀ ਕੇ ਸ਼ਰਮਾ, ਅਨਿਲ ਸ਼ਰਮਾ, ਮਨਦੀਪ ਸਿੰਘ, ਜਸਪਾਲ ਸਿੰਘ, ਮਨੂ, ਟੋਨੀ, ਬਬਲੂ, ਸੰਨੀ, ਸ਼ਰਮਾ ਹਲਵਾਈ, ਅਸ਼ਵਨੀ ਧੀਮਾਨ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here