ਕਿਸਾਨਾਂ ਦੇ ਹੱਕ ਤੇ ਸੱਚ ਦੀ ਲੜਾਈ ਲੜਦਾ ਰਹੇਗਾ ਅਕਾਲੀ ਦਲ: ਲਾਲੀ ਬਾਜਵਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਵਿੱਚ ਵਰਕਰਾਂ ਨੇ ਕਿਸਾਨਾਂ ਦੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ ਤੇ ਖੁਦ ਕਿਸਾਨ ਹੋਣ ਦੇ ਨਾਤੇ ਇਹਨਾਂ ਕਾਲੇ ਕਾਨੂੰਨਾਂ ਬਾਰੇ ਨੁਕਸਾਨ ਦਸੇ। ਇਸ ਮੌਕੇ ਰਣਧੀਰ ਸਿੰਘ ਭਾਰਜ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਇਹ ਲੜਾਈ ਸਿਰਫ ਕਿਸਾਨਾਂ ਦੀ ਨੀ ਸਗੋਂ ਸਾਰੀਆਂ ਦੀ ਆਮ ਜਨਤਾ ਦੀ ਵੀ ਹੈ।

Advertisements

ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਕਰਕੇ ਆਮ ਜਨਤਾ ਨੂੰ ਵੀ ਮਹੰਗਾਈ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਤੇ ਰਣਧੀਰ ਸਿੰਘ ਭਾਰਜ, ਬਿਕਰਮ ਸਿੰਘ ਕਲਸੀ,  ਹਰਜੀਤ ਸਿੰਘ ਮਠਾੜੂ, ਸਤਨਾਮ ਸਿੰਘ ਚਾਗਰਾ, ਗੁਰਵਿੰਦਰ ਸਿੰਘ, ਗੋਲਡੀ, ਸਤਵਿੰਦਰ ਵਾਲਿਆ, ਗੁਰਪ੍ਰੀਤ ਕੋਹਲੀ, ਹਰਜੋਤਪ੍ਰੀਤ ਸਿੰਘ, ਕਮਲਜੀਤ ਸਿੰਘ,  ਮਨਦੀਪ ਭਾਮ,  ਜੁਪਿੰਦਰ ਅਟਵਾਲ, ਜਸਪਾਲ ਕੋਹਲੀ, ਰਣਜੀਤ ਗਿੱਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here