14 ਦਸੰਬਰ ਨੂੰ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ ਕਰਵਾਇਆ ਜਾਵੇਗਾ ਆਨਲਾਈਨ ਕਵਿਜ਼ ਮੁਕਾਬਲਾ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ, ਪਠਾਨਕੋਟ ਸੰਯਮ ਅਗਰਵਾਲ (ਆਈ.ਏ.ਐਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ ਵੱਲੋਂ 14 ਦਸੰਬਰ 2020 ਨੂੰ ਸ਼ਾਮ 4:30 ਵਜੇ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ ਨਿਮਨ ਸ਼ਰਤਾ ਅਨੁਸਾਰ 5L3 Members ( School) ਦੇ ਨਾਲ ਬਾਕੀ ਸਾਰੇ ਵਿਦਿਆਰਥੀਆਂ ਦਾ ਇੱਕ ਆਨ ਲਾਈਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ ।

Advertisements

ਉਹ ਨਿਰਧਾਰਤ ਸ਼ਡਿਊਲ ਅਨੁਸਾਰ ਫੇਸਬੁੱਕ ਅਤੇ ਟਵੀਟਰ ਤੇ ਸਾਂਝਾ ਕੀਤੇ ਜਾਣ ਵਾਲੇ ਲਿੰਕ ਅਨੁਸਾਰ ਆਨ ਲਾਈਨ ਕੁਵਿਜ਼ ਮੁਕਾਬਲੇ ਵਿੱਚ ਭਾਗ ਲੈਣਾ ਯਕੀਨੀ ਬਨਾਉਣ । ਉਨਾਂ ਦੱਸਿਆ ਕਿ ਆਨ ਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ 1500 ਰੁਪਏ (ਪਹਿਲਾ ਇਨਾਮ) 1300 ਰੁਪਏ (ਦੂਜਾ ਇਨਾਮ) ਅਤੇ 1000 ਰੁਪਏ (ਤੀਜਾ ਇਨਾਮ) ਵੱਜੋਂ ਦਿੱਤੇ ਜਾਣਗੇ । ਜੇਕਰ ਇੱਕ ਤੋਂ ਵੱਧ ਪ੍ਰਤੀ ਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ, ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ ਵੱਲੋਂ ਕੀਤਾ ਗਿਆ ਫੈਸਲਾ ਅੰਤਿਮ ਹੋਵੇਗਾ।

ਉਨਾਂ ਦੱਸਿਆ ਕਿ ਉਪਰੋਕਤ ਪ੍ਰਤੀਯੋਗਿਤਾ ਵਿੱਚ ਹਰੇਕ ਵਿਦਿਆਰਥੀਭਾਗ ਲੈ ਸਕਦਾ ਹੈ , ਇਸ ਪੜਾਅ ਵਿੱਚ ਵੀ M3Q 27 ਲੇਖ ਅਤੇ ਇਨਾਂ ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਵੀਡਿਓਜ਼ ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ ਦੁਆਰਾÎ ਫੇਸਬੁੱਕ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਹਨ, ਵਿਚੋਂ ਹੀ ਹੋਣਗੇ ਅਤੇ ਇਸ ਵਿੱਚ 5L3 Members ( School) ਦੇ ਨਾਲ ਬਾਕੀ ਸਾਰੇ ਵਿਦਿਆਰਥੀ ਭਾਗ ਲੈ ਸਕਦੇ ਹਨ, ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ, ਫੇਸਬੁੱਕ ਅਤੇ ਟਵੀਟਰ ਤੇ ਕੁਇਜ਼ ਦਾ ਲਿੰਕ 14 ਦਸੰਬਰ 2020 ਨੂੰ ਸ਼ਾਮ 4.20 ਤੇ ਸਾਂਝਾ ਕੀਤਾ ਜਾਵੇਗਾ ਅਤੇ ਕੁਇਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮਾਂ ਕਰਨਾ ਹੋਵੇਗਾ ਅਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮਾਂ ਨਹੀਂ ਕੀਤਾ ਜਾ ਸਕੇਗਾ ।

LEAVE A REPLY

Please enter your comment!
Please enter your name here