ਪਠਾਨਕੋਟ: ਸ਼ਹੀਦ ਸੈਨਿਕਾਂ ਨੂੰ ਸਰਧਾਂਜਲੀ ਦੇ ਕੇ ਮਨਾਇਆ ਸਵਰਨਿਮ ਵਿਜੈ ਦਿਵਸ

ਪਠਾਨਕੋਟ (ਦ ਸਟੈਲਰ ਨਿਊਜ਼)। ਭਾਰਤੀਯ ਸੇਨਾ ਵੱਲੋਂ ਅੱਜ 16 ਦਸੰਬਰ ਨੂੰ ਸਵਰਨਿਮ ਵਿਜੈ ਦਿਵਸ 1971 ਵਿੱਚ ਪਾਕਿਸਤਾਨ ਤੇ ਜਿੱਤ ਪਾਉਂਣ ਦੀ ਯਾਦ ਵਿੱਚ ਮਨਾਇਆ ਗਿਆ। ਜਿਕਰਯੋਗ ਹੈ ਕਿ 1971 ਵਿੱਚ ਅੱਜ ਦੇ ਹੀ ਦਿਨ ਪਾਕਿਸਤਾਨ ਦੇ ਜਨਰਲ ਏ.ਏ.ਕੇ. ਨਿਆਜੀ ਅਤੇ ਉਨ•ਾਂ ਨਾਲ 93 ਹਜਾਰ ਪਾਕਿਸਤਾਨੀ ਜਵਾਨਾਂ ਨੇ ਆਤਮ ਸਮਰਪਣ ਕੀਤਾ ਸੀ। ਇਸ ਇਤਿਹਾਸਿਕ ਜਿੱਤ ਦੇ ਕਾਰਨ ਹੀ ਬੰਗਲਾ ਦੇਸ ਦਾ ਨਿਰਮਾਣ ਹੋਇਆ।

Advertisements

ਇਹ ਯੁੱਧ ਭਾਰਤ ਦੀ ਪੂਰਵੀ ਅਤੇ ਪੱਛਮੀ ਦੋਨਾ ਸਰਹੱਦਾਂ ਤੇ ਲੜਿਆ ਗਿਆ। ਪਠਾਨਕੋਟ ਦੇ ਧਰੂਵ ਪਾਰਕ ਵਿੱਚ ਸਲਾਰੀਆਂ ਸਥਲ ਤੇ ਸਵਰਨਿਮ ਵਿਜੈ ਦਿਵਸ ਮਨਾਇਆ ਗਿਆ। ਜਿਸ ਵਿੱਚ 21 ਸਬ ਏਰੀਆ ਦੇ ਕਮਾਂਡਰ ਬ੍ਰਿਗੇਡਿਅਰ ਸੰਦੀਪ ਸਾਰਧਾ ਵੀ.ਐਸ.ਐਮ. ਵੱਲੋਂ ਸਹੀਦ ਨੂੰ ਸਰਧਾਂਜਲੀ ਅਰਪਿਤ ਕੀਤੀ ਗਈ। ਬਿਗੁਲ ਦੀ ਲਾਸਟ ਪੋਸਟ ਧੂਣ  ਅਤੇ ਸਮਮਾਨ ਗਾਰਡ ਵੱਲੋਂ ਸਲਾਮੀ ਵੀ ਦਿੱਤੀ ਗਈ ਅਤੇ ਟੈਂਕ ਚੌਂਕ ਪਠਾਨਕੋਟ ਵਿਖੇ ਵੀਰ ਸੈਨਿਕਾਂ ਨੂੰ ਫੁੱਲਮਾਲਾਵਾਂ ਪਹਿਣਾ ਕੇ ਸਰਧਾਂਜਲੀ ਦਿੱਤੀ ਗਈ । ਜਿਸ ਵਿੱਚ ਸੈਨਾਂ ਦੇ ਅਫਸ਼ਰ ਅਤੇ ਜਵਾਨ ਭਾਰੀ ਸੰਖਿਆ ਵਿੱਚ ਸਾਮਲ ਹੋਏ।

LEAVE A REPLY

Please enter your comment!
Please enter your name here