6 ਦਿਨਾਂ ਵਾਲੀਬਾਲ ਟੂਰਨਾਮੈਂਟ ਸ਼ੁਰੂ, ਪਹਿਲੇ ਦਿਨ ਬੇਡਿੰਗ ਕੱਲਬ ਰਿਹਾ ਜੇਤੂ

ਤਲਵਾੜਾ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਇੱਥੇ ਪਲਾਹੜ ਸਟੇਡਿਅਮ ‘ਚ ਸਾਬਕਾ ਸਿਹਤ ਮੰਤਰੀ ਤੇ ਹਲ਼ਕਾ ਵਿਧਾਇਕ ਦੇ ਪਿਤਾ ਮਰਹੂਮ ਰਮੇਸ਼ ਚੰਦਰ ਡੋਗਰਾ ਦੀ ਯਾਦ ‘ਚ ਪਹਿਲਾ 6 ਰੋਜ਼ਾ ਵਾਲੀਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਵਿਧਾਇਕ ਅਰੁਣ ਡੋਗਰਾ ਮਿੱਕੀ ਨੇ ਜੋਤੀ ਪ੍ਰਜਵਲਿੱਤ ਕਰਕੇ ਕੀਤਾ। 20 ਤੋਂ 25 ਦਸੰਬਰ ਤੱਕ ਕਰਵਾਏ ਜਾ ਰਹੇ ਇਸ ਖੇਡ ਮੇਲੇ ਦਾ ਆਯੋਜਨ ਸਵ.ਰਮੇਸ਼ ਚੰਦਰ ਡੋਗਰਾ ਸਪੋਰਟਸ ਕਲੱਬ ਪਿੰਡ ਪਲਾਹੜ ਵੱਲੋਂ ਕੀਤਾ ਜਾ ਰਿਹਾ ਹੈ। ਆਪਣੇ ਉਦਘਾਟਨੀ ਭਾਸ਼ਣ ‘ਚ ਬੋਲਦਿਆਂ ਵਿਧਾਇਕ ਡੋਗਰਾ ਨੇ ਆਪਣੇ ਮਰਹੂਮ ਪਿਤਾ ਵੱਲੋਂ ਹਲ਼ਕੇ ‘ਚ ਕਰਵਾਏ ਗੇ ਸਰਵਪੱਖੀ ਵਿਕਾਸ ਨੂੰ ਚੇਤੇ ਕੀਤਾ।

Advertisements

ਉਹਨਾਂ ਪਿਤਾ ਵੱਲੋਂ ਪਾਏ ਪੂਰਨਿਆਂ ਨੂੰ ਅੱਗੇ ਤੋਰਨ ਦੀ ਆਪਣੀ ਵੱਚਨਬੱਧਤਾ ਪ੍ਰਗਟਾਈ। ਕਲੱਬ ਵੱਲੋਂ ਮਰਹੂਮ ਰਮੇਸ਼ ਚੰਦਰ ਡੋਗਰਾ ਦੀ ਯਾਦ ‘ਚ ਨੌਜਵਾਨਾਂ ਨੂੰ ਸੇਧਿਤ ਪ੍ਰੋਗਰਾਮ ਕਰਵਾਉਣ ਦਾ ਅਹਿਦ ਲਿਆ ਗਿਆ ਹੈ। ਜਿਸ ਨਾਲ ਨੌਜਵਾਨਾਂ ਨੂੰ ਨਸ਼ੇ ਆਦਿ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਿਆ ਜਾ ਸਕੇ। ਉਹਨਾਂ ਦੱਸਿਆ ਕਿ ਪਹਿਲੇ ਵਾਲੀਬਾਲ ਖੇਡ ਮੁਕਾਬਲੇ ‘ਚ ਦੂਰੋ-ਪਾਰੋਂ 6 ਦਰਜਨ ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ। ਫਾਈਨਲ ਮੁਕਾਬਲੇ 25 ਦਸੰਬਰ ਨੂੰ ਹੋਣਗੇ, ਜਿਸ ਵਿੱਚ ਜੇਤੂ ਟੀਮ ਨੂੰ 31 ਹਜ਼ਾਰ ਅਤੇ ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 21 ਅਤੇ 11 ਹਜ਼ਾਰ ਰੁਪਏ ਇਨਾਮ ਅਤੇ ਟਰਾਫ਼ੀ ਦਿੱਤੀ ਜਾਵੇਗੀ।

ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਬੇਡਿੰਗ ਕਲੱਬ ਅਤੇ ਭਵਨੌਰ ਕਲੱਬ ਦਰਮਿਆਨ ਕਰਵਾਇਆ ਗਿਆ। ਸ਼ਾਨਦਾਰ ਮੁਕਾਬਲੇ ‘ਚ ਬੇਡਿੰਗ ਕਲੱਬ ਭਵਨੌਰ ਕਲੱਬ ਨੂੰ 3-2 ਨਾਲ ਸ਼ਿਕਸਤ ਦੇ ਕੇ ਜੇਤੂ ਰਿਹਾ। ਇਸ ਮੌਕੇ ਜੋਗਿੰਦਰ ਮਿਨਹਾਸ, ਸਰਪੰਚ ਪ੍ਰਭਾਤ ਹੈਪੀ, ਵਿਨੋਦ ਸ਼ਰਮਾ, ਜ਼ਿਲਾ ਪ੍ਰੀਸ਼ਦ ਮੈਂਬਰ ਕ੍ਰਿਸ਼ਨ ਲਾਲ ਫੌਜ਼ੀ, ਨੇਵੀ ਚਾਟਕ, ਬਿਸ਼ਨ ਦਾਸ ਸੰਧੂ, ਪੰਚਾਇਤ ਯੂਨੀਅਨ ਤਲਵਾੜਾ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਆਦਿ ਵੱਡੀ ਗਿਣਤੀ ਕਾਂਗਰਸ ਦੇ ਵਰਕਰ ਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।

LEAVE A REPLY

Please enter your comment!
Please enter your name here