Saturday, October 24, 2026
Home Sports ਕਬੱਡੀ ਤੇ ਫੁੱਟਬਾਲ ਟੂਰਨਾਂਮੈਂਟ ਆਯੋਜਿਤ, ਡਾ. ਰਾਜ ਨੇ ਜੇਤੂ ਖਿਡਾਰਿਆਂ ਨੂੰ ਕੀਤਾ...

ਕਬੱਡੀ ਤੇ ਫੁੱਟਬਾਲ ਟੂਰਨਾਂਮੈਂਟ ਆਯੋਜਿਤ, ਡਾ. ਰਾਜ ਨੇ ਜੇਤੂ ਖਿਡਾਰਿਆਂ ਨੂੰ ਕੀਤਾ ਸਨਮਾਨਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਸੰਤ ਬਾਬਾ ਸ਼ਿਵਾ ਨੰਦ ਗਿਰੀ ਦੀ ਯਾਦ ਵਿੱਚ ਸ਼ਰਨਜੀਤ ਸਿੰਘ ਸਨੀ ਅਤੇ ਕਾਕੂ ਦੀ ਅਗਵਾਈ ਹੇਠ ਫੁੱਟਬਾਲ ਅਤੇ ਕਬੱਡੀ ਟੂਰਨਾਂਮੈਂਟ ਕਰਵਾਇਆ ਗਿਆ। ਜਿਸ ਵਿੱਚ ਫੁੱਟਬਾਲ ਫਾਈਨਲ ਵਿੱਚ ਸੋਨਾ ਤੇ ਬਿਛੋਹੀ ਵਿਚਕਾਰ ਖੇਡਿਆ ਗਿਆ ਦੋਨੋਂ ਟੀਮਾਂ 1-1 ਗੋਲ ਨਾਲ ਬਰਾਬਰ ਰਹੀਆਂ। ਦੋਨਾਂ ਟੀਮਾਂ ਨੂੰ ਸਾਂਝੇ ਤੋਰ ਤੇ ਜੇਤੂ ਘੋਸ਼ਿਤ ਕੀਤਾ ਗਿਆ।

Advertisements

ਕਬੱਡੀ ਮੈਚ ਵਿੱਚ ਮੱਲ ਮਜਾਰਾ ਦੀ ਟੀਮ ਨੇ ਚੱਬੇਵਾਲ ਦੀ ਟੀਮ ਨੂੰ ਹਰਾ ਕੇ ਜੇਤੂ ਟਰਾਫੀ ਤੇ ਕਬਜਾ ਕੀਤਾ। ਫਾਈਨਲ ਮੈਚ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਪਹੁੰਚੇ। ਉਹਨਾਂ ਨਾਲ ਮੈਂਬਰ ਜਿਲਾ ਪ੍ਰੀਸ਼ਦ ਗਗਨ ਚਾਣਥੂ ਵੀ ਹਾਜਰ ਸਨ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਕੀਤੀ ਗਈ। ਇਸ ਮੌਕੇ ਸ਼ਰਨਜੀਤ ਸਿੰਘ ਸਨੀ, ਗੁਰਪ੍ਰੀਤ ਸਿੰਘ ਕਾਕੂ, ਸਰਪੰਚ ਜਸਵਿੰਦਰ ਸਿੰਘ ਬਿੱਟੂ, ਪੰਚ ਗੁਰਵਿੰਦਰ ਸਿੰਘ, ਪੰਚ ਬਲਵੀਰ ਕੌਰ, ਸੁਖਵਿੰਦਰ ਸਿੰਘ ਸੁੱਖੀ, ਸਾਬਕਾ ਸਰਪੰਚ ਚੰਨਣ ਸਿੰਘ, ਗੁਰਨਾਮ ਸਿੰਘ, ਤਰਸੇਮ ਸਿੰਘ, ਹਰਭਜਨ ਸਿੰਘ, ਸੰਤ ਬਾਬਾ ਕਿਸ਼ਨਾ ਨੰਦ, ਗ੍ਰਾਮ ਪੰਚਾਇਤ ਸੂਣਾ, ਦਵਿੰਦਰ ਭਲਵਾਨ ਮੱਲ ਮਜਾਰਾ, ਲਾਲੀ ਭਾਰਟਾ, ਸੁਖਵੀਰ ਚੰਬਲ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜਰ ਸਨ। 

LEAVE A REPLY

Please enter your comment!
Please enter your name here