ਡਿਪਟੀ ਕਮਿਸ਼ਨਰ ਨੇ ਜੀ.ਆਈ.ਐਸ. ਅਧਾਰਿਤ ਜਲੰਧਰ ਮਾਸਟਰ ਪਲਾਨ-2031 ਨੂੰ ਅੰਤਿਮ ਰੂਪ ਦੇਣ ਦਾ ਲਿਆ ਜਾਇਜ਼ਾ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਅੱਜ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਇੰਨਫਰਾਸਟਰਕਚਰ ਡਿਵੈਲਪਮੈਂਟ ਵਲੋਂ ਇੰਸਟੀਚਿਊਟ ਫਾਰ ਸਪਾਸ਼ੀਅਲ ਯੋਜਨਾ ਅਤੇ ਵਾਤਾਵਰਣ ਖੋਜ ਸੰਸਥਾ ਪੰਚਕੂਲਾ ਦੇ ਨਾਲ ਸਲਾਹ ਕਰਕੇ ਬਣਾਏ ਗਏ ਜੀ.ਆਈ.ਐਸ.ਅਧਾਰਿਤ ਜਲੰਧਰ ਮਾਸਟਰ ਪਲਾਨ-2031 ਨੂੰ ਅੰਤਿਮ ਛੂਹਾਂ ਦੇਣ ਦਾ ਜਾਇਜ਼ਾ ਲਿਆ ਗਿਆ।   ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਵੀ ਮੌਜੂਦ ਸਨ ਨੇ ਕਿਹਾ ਕਿ ਜੀ.ਆਈ.ਐਸ. ਅਧਾਰਤ ਮਾਸਟਰ ਪਲਾਨ ਅਮਰੂਤ ਸਕੀਮ ਅਧੀਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਯੋਜਨਾਬੰਦੀ ਖੇਤਰ ਅਧੀਨ ਜਲੰਧਰ ਦੇ ਚਾਰ ਸਮੇਤ ਮਾਸਟਰ ਪਲਾਨ 2031 ਜਿਸ ਵਿੱਚ ਫਗਵਾੜਾ, ਆਦਮਪੁਰ, ਅਲਾਵਲਪੁਰ, ਕਰਤਾਰਪੁਰ ਅਤੇ 229 ਪਿੰਡਾਂ ਦਾ ਮਾਲ ਰਿਕਾਰਡ ਡਿਜੀਟਲ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਰੋਬਾਰ ਵਿੱਚ ਅਸਾਨੀ ਲਿਆਉਣ ਲਈ ਸਥਾਨਕ ਯੋਜਨਾਬੰਦੀ ਖੇਤਰ ਅਧੀਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਕੈਡਸਟ੍ਰਲ ਨਕਸ਼ਿਆਂ ਨੂੰ ਸਰਕਾਰੀ ਵੈਬਸਾਈਟ ’ਤੇ ਜਨਤਕ ਡੋਮੇਨ ’ਤੇ ਉਪਲਬੱਧ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਡਸਟ੍ਰੈਲ ਨਕਸ਼ਿਆਂ ਦੇ ਡਿਜੀਟਲ ਹੋਣ ਨਾਲ ਸਰਕਾਰੀ ਜ਼ਮੀਨਾਂ ਦਾ ਅਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ।

Advertisements

ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਫਾਰ ਸਪਾਸ਼ੀਅਲ ਪਲੈਨਿੰਗ ਅਤੇ ਇਨਵਾਇਰਮੈਂਟ ਰਿਸਰਚ ਪੰਚਕੂਲਾ ਵਲੋਂ ਡਰਾਫ਼ਟ ਰਿਪੋਰਟ 29 ਅਪ੍ਰੈਲ 2019 ਨੂੰ ਪੇਸ਼ ਕੀਤੀ ਗਈ ਸੀ ਅਤੇ ਡਰਾਫਟ ਯੋਜਨਾ ਮਿਊਂਸੀਪਲ ਕਾਰਪੋਰੇਸਨ ਜਲੰਧਰ ਦੇ ਨਾਲ ਹੋਰ ਵਿਭਾਗਾਂ ਜਿਸ ਵਿੱਚ ਰੇਲਵੇ , ਪੁਲਿਸ, ਸ਼ਹਿਰੀ ਯੋਜਨਾਬੰਦੀ ਵਿਭਾਗਾਂ ਨੂੰ 8 ਜਨਵਰੀ ਅਤੇ 14 ਅਗਸਤ 2020 ਨੂੰ ਸੁਝਾਅ ਅਤੇ ਇਤਰਾਜ਼ ਲੈਣ ਲਈ ਸੌਂਪੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਲੋਂ ਪ੍ਰਾਪਤ ਕੀਤੇ ਗਏ ਇਤਰਾਜ਼ਾਂ ਅਤੇ ਸੁਝਾਵਾਂ ਨੂੰ ਇਸ ਯੋਜਨਾਬੱਧ ਢੰਗ ਨਾਲ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਕਰਵਾਉਣ ਦਾ ਮੁੱਖ ਮੰਤਵ ਜੀਓਗ੍ਰਾਫਿਕ ਇਨਫਰਮੇਸ਼ਨ ਸਿਸਟਮ ਦੀ ਵਰਤੋਂ ਕਰਕੇ ਸਾਂਝੇ ਜੀਓ ਰੈਫਰੈਂਸਡ ਬੇਸ ਮੈਪ ਅਤੇ ਲੈਂਡ ਯੂਜ਼ ਮੈਪਾਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਡਿਜੀਟਲ ਜੀ.ਆਈ.ਐਸ.ਅਧਾਰਤ ਮਾਸਟਰ ਪਲਾਨ ਨੂੰ ਅਗੋਂ ਰਾਸ਼ਟਰੀ ਪੋਰਟਲ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇਨਾਂ ਨਕਸ਼ਿਆਂ ਨੂੰ ਉਚ ਕੁਆਲਟੀ ਦੀਆਂ ਤਸਵੀਰਾਂ ਅਤੇ ਜੀ.ਆਈ.ਐਸ. ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਰੁਣ ਸੈਣੀ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਨਗਰ ਨਿਗਮ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here