ਅੱਖਰਕਾਰੀ ਮੁਹਿੰਮ ਤਹਿਤ ਜਿਲਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਫਲਤਾ ਪੂਰਵਕ ਸੰਪੰਨ

ਪਠਾਨਕੋ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ, ਸਕੂਲ ਸਿੱਖਿਆ ਵਿਭਾਗ ਪੰਜਾਬ ਕਿ੍ਰਸਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਲਿਖਾਈ ‘ਚ ਲੋਂੜੀਦੇ ਸੁਧਾਰ ਲਿਆਉਣ ਲਈ ਅੱਖਰਕਾਰੀ ਮੁਹਿੰਮ ਚਲਾਈ ਗਈ ਸੀ। ਜਿਸ ਤਹਿਤ ਪਹਿਲੇ ਪੜਾਅ ਅਧੀਨ ਸਮੂਹ ਦੀ ਸੁੰਦਰ ਲਿਖਾਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਪਠਾਨਕੋਟ ਜ਼ਿਲ੍ਹੇ ਅੰਦਰ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਬਲਦੇਵ ਰਾਜ ਦੀ ਦੇਖ-ਰੇਖ ਹੇਠ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਪੜੋ ਪੰਜਾਬ ਪੰਜਾਬ-ਪੜਾਓ ਪੰਜਾਬ ਦੀ ਟੀਮ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ 100 ਪ੍ਰਤੀਸ਼ਤ ਅਧਿਆਪਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਾਸਤੇ ਠੋਸ ਯੋਜਨਾਬੰਦੀ ਤਿਆਰ ਕਰਕੇ ਵਰਕਸ਼ਾਪਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ।

Advertisements

ਉਨ੍ਹਾਂ ਦੱਸਿਆ ਕਿ 80 ਫ਼ੀਸਦੀ ਅਧਿਆਪਕਾਂ ਦੀ ਲਿਖਾਵਟ ‘ਚ ਸੁਧਾਰ ਵੇਖਣ ਨੂੰ ਮਿਲਿਆ। ਅੱਖਰਕਾਰੀ ਮੁਹਿੰਮ ਦੇ ਦੂਜੇ ਪੜਾਅ ਹੇਠ ਸਮੂਹ ਅਧਿਆਪਕਾਂ ਦੇ ਪਹਿਲਾਂ ਕਲੱਸਟਰ, ਬਲਾਕ ਪੱਧਰ ਅਤੇ ਫਰਿ ਜਿਲ੍ਹਾ ਪੱਧਰ ਤੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ 90 ਪ੍ਰਤੀਸ਼ਤ ਅਧਿਆਪਕਾਂ ਨੇ ਦਿਲਚਸਪੀ ਨਾਲ ਭਾਗ ਲਿਆ। ਜ਼ਿਲ੍ਹਾ ਪੱਧਰ ਅੱਖਰਕਾਰੀ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਅਧਿਆਪਕਾਂ ਅਤੇ ਰਿਸੋਰਸ ਪਰਸਨਜ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਪੱਧਰੀ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਅਜੇ ਵਸ਼ਿਸ਼ਟ ਸਰਕਾਰੀ ਪ੍ਰਾਇਮਰੀ ਸਕੂਲ ਪੋਲਾ, ਬਲਾਕ ਬਮਿਆਲ ਅਤੇ ਮਨਜੀਤ ਸਿੰਘ ਜਸਰੋਟੀਆ ਸਪ੍ਰਸ ਸਕੂਲ, ਮਾੜਵਾਂ ਨੇ ਪਹਿਲਾਂ ਸਥਾਨ, ਰਾਕੇਸ਼ ਕੁਮਾਰ ਸਪ੍ਰਸ ਸਕੂਲ, ਸਰਫਚੱਕ ਨੇ ਦੂਜਾ ਸਥਾਨ, ਭਾਰਤੀ ਸਪ੍ਰਸ ਸਕੂਲ, ਗੋਸਾਂਈਪੁਰ ਅਤੇ ਜਸਵਿੰਦਰ ਕੌਰ ਸਪ੍ਰਸ ਸਕੂਲ, ਅਦਾਲਤਗੜ ਨੇ ਜਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਇਸੇ ਤਰ੍ਹਾਂ ਰਿਸੋਰਸ ਪਰਸਨਜ ਦੇ ਅੱਖਰਕਾਰੀ ਮੁਕਾਬਲਿਆਂ ਵਿੱਚ ਸੋਨੀਆ ਥਾਪਾ ਸਪ੍ਰਸ ਸਕੂਲ, ਮਲਪੁਰ ਨੇ ਪਹਿਲਾਂ ਸਥਾਨ, ਸਤੀਸ਼ ਕੁਮਾਰ ਸਪ੍ਰਸ ਸਕੂਲ, ਭਮਲਾਦਾ ਅਤੇ ਹਰਭਿੰਦਰ ਕੌਰ ਸਪ੍ਰਸ ਸਕੂਲ, ਧੀਰਾ ਨੇ ਜਿਲ੍ਹੇ ਵਿੱਚੋਂ ਦੂਜਾ, ਸਵਿਤਾ ਸ਼ਰਮਾਂ ਸਪ੍ਰਸ ਸਕੂਲ, ਮਾਡਲ ਟਾਊਨ ਅਤੇ ਕੁਲਦੀਪ ਰਾਜ ਸਪ੍ਰਸ ਸਕੂਲ, ਮੁੱਠੀ ਨੇ ਜਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੁਕਾਬਲੇ ‘ਚ ਭਾਗ ਲੈਣ ਵਾਲੇ ਅਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਨੇ ਵਧਾਈ ਦਿੰਦਿਆਂ ਨਿਰੰਤਰ ਅਭਿਆਸ ਨਾਲ ਲਿਖਾਈ ਨੂੰ ਹੋਰ ਸੁੰਦਰ ਬਣਾਉਣ ਵਾਸਤੇ ਪ੍ਰੇਰਿਤ ਕੀਤਾ। ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ ਨੇ ਕਿਹਾ ਕਿ ਸਮੂਹ ਅਧਿਆਪਕ ਜਿੱਥੇ ਅਭਿਆਸ ਨਾਲ ਆਪਣੀ ਸੁੰਦਰ ਲਿਖਾਈ ‘ਚ ਨਿਖ਼ਾਰ ਲਿਆ ਰਹੇ ਹਨ, ਉੱਥੇੇ ਬੱਚਿਆਂ ਅੰਦਰ ਵੀ ਇਸ ਗੁਣ ਦਾ ਵਿਕਾਸ ਕੀਤਾ ਜਾਵੇ। ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਜੇਸ ਠਾਕੁਰ, ਕਾਰਜਕਾਰੀ ਬੀਪੀਈਓ ਤਿਲਕ ਰਾਜ, ਰਿਸਮਾਂ ਦੇਵੀ, ਵਿਜੇ ਸਿੰਘ, ਵਿਜੇ ਕੁਮਾਰ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here