ਫਿਰੋਜ਼ਪੁਰ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕਾਊਂਸਲ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸੀ.ਈ.ਓ-ਕਮ^ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਬਿਊਰੋ ਦੀ ਕਾਰਜ਼ਸ਼ੈਲੀ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣਲੋੜ ਅਨੁਸਾਰ ਸੁਧਾਰ ਕਰਨ ਅਤੇ ਨਵੇਂ ਉਪਰਾਲਿਆਂ ਤੇ ਵਿਚਾਰ ਚਰਚਾ ਕਰਨ ਲਈ ਬਿਊਰੋ ਦੀ ਗਵਰਨਿੰਗ ਕਾਊਂਸਲ ਦੀ ਮਹੀਨਵਾਰ ਮੀਟਿੰਗ ਕੀਤੀ ਗਈ।

Advertisements

ਵਧੀਕ ਡਿਪਟੀ ਕਮਿਸ਼ਨਰ ਨੇ ਗਵਰਨਿੰਗ ਕਾਊਂਸਲ ਦੇ ਮੈਬਰਾਂ ਨਾਲ ਬਿਊਰੋ ਵਿੱਚ ਚੱਲ ਰਹੇ ਕਾਰਜਾਂ ਦੀ ਸਮੀਖਿਆ ਕਰਦੇ ਹੋਏ ਸਰਕਾਰ ਦੁਆਰਾ ਬਿਊਰੋ ਲਈ ਮਿੱਥੇ ਗਏ ਟੀਚਿਆਂ ਅਤੇ ਕਾਰਜ਼ਪ੍ਰਣਾਲੀ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਵਿਭਾਗ ਵੱਲੋਂ ਦਿੱਤੇ ਟੀਚੇ ਹਰ ਪੱਖੋਂ ਮੁਕੰਮਲ ਕੀਤੇ ਜਾ ਸਕਣ। ਉਨ੍ਹਾਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਕਿਹਾ ਕਿ ਉਨ੍ਹਾਂ ਦੇ ਅਧੀਨ ਆਉਂਦੀਆਂ ਬਲਾਕਾਂ ਵਿੱਚ ਉਨ੍ਹਾਂ ਵੱਲੋਂ ਜਿੰਨੇ ਵੀ ਪ੍ਰਾਰਥੀਆਂ ਨੂੰ ਆਨਲਾਈਨ ਪੋਰਟਲ ਤੇ ਦਰਜ ਕਰਵਾਇਆ ਹੈ ਦੀ ਰਿਪੋਰਟ ਜਲਦੀ ਤੋਂ ਜਲਦੀ ਭੇਜਣ। ਉਨ੍ਹਾਂ ਰੂਲਰ ਸੈਲਫ ਇੰਮਪਲਾਇਮੈਂਟ ਸੰਸਥਾ ਨੂੰ ਕਿਹਾ ਉਨ੍ਹਾਂ ਦੇ ਅਧੀਨ ਚੱਲ ਰਹੀਆਂ ਸਾਰੀਆਂ ਸਕੀਮਾਂ ਲਈ ਬਿਊਰੋ ਤੋਂ ਬੱਚਿਆਂ ਦੀ ਚੋਣ ਕੀਤੀ ਜਾਵੇ ਤੇ ਦਫਤਰ ਦੀ ਈਮੇਲ ਆਈਡੀ ਤੇ ਰਿਪੋਰਟ ਭੇਜੀ ਜਾਵੇ।

ਉਨ੍ਹਾਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਹਰ ਮਹੀਨੇ ਨਵੇਂ ਤੇ ਪੁਰਾਣੇ ਨਿਯੋਜਕਾਂ ਨੂੰ ਬਿਊਰੋ ਅਧੀਨ ਰਜਿਸਟਰਡ ਕਰਵਾਇਆ ਜਾਵੇ ਤੇ ਉਨ੍ਹਾਂ ਅਧੀਨ ਆਉਂਦੇ ਸਵੈ-ਰੋਜ਼ਗਾਰ ਲੋਨ ਸਕੀਮ ਤਹਿਤ ਵੱਧ ਤੋਂ ਵੱਧ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਲੋਨ ਮੁਹੱਈਆ ਕਰਵਾਇਆ ਜਾਵੇ ਤੇ ਮਹੀਨਾਵਾਰ ਰਿਪੋਰਟ ਜਲਦੀ ਬਿਊਰੋ ਨੂੰ ਭੇਜੋ। ਜ਼ਿਲ੍ਹਾ ਸਿੱਖਿਆ ਅਫਸਰ, ਸਰਕਾਰੀ ਬਹੁ-ਤਕਨੀਕੀ ਕਾਲਜ, ਸਰਕਾਰੀ ਆਈ.ਟੀ.ਆਈ( ਲੜਕੇ/ਲੜਕੀਆਂ) ਤੇ ਡਾਇਰੈਕਟਰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵੱਲੋਂ ਵਿਦਿਆਰਥੀਆਂ ਦਾ ਨਾਮ ਬਿਊਰੋ ਵਿੱਚ ਆਨਲਾਈਨ ਪੋਰਟਲ ਤੇ ਦਰਜ ਕਰਵਾਇਆ ਜਾਵੇ ਤੇ ਰਿਪੋਟਰ ਬਿਊਰੋ ਨੂੰ ਭੇਜੀ ਜਾਵੇ। ਲੇਬਰ ਵਿਭਾਗ ਵੱਲੋਂ ਆਪਣੇ ਅਧੀਨ ਆਉਂਦੀ ਲੇਬਰ ਨੂੰ ਬਿਊਰੋ ਵਿੱਚ ਰਜਿਸਟਰਡ ਕਰਵਾਇਆ ਜਾਵੇ ਤਾਂ ਜੋ ਪ੍ਰਾਰਥੀਆਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆ ਜਾਣ।  ਉਨ੍ਹਾਂ ਲੀਡ ਬੈਂਕ ਮੈਨੇਜਰ ਨੂੰ ਕਿਹਾ ਕਿ ਬਿਊਰੋ ਵੱਲੋਂ ਭੇਜੇ ਜਾਣ ਵਾਲੇ ਲੋਨ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ  ਐੱਸ.ਸੀ. ਕਾਰਪੋਰੇਸ਼ਨ ਤੇ ਬੈਕਫਿਨਕੋ/ਬੀ.ਸੀ ਕਾਰਪੋਰੇਸ਼ਨ ਨੂੰ ਕਿਹਾ ਕਿ ਉਨ੍ਹਾਂ ਅਧੀਨ ਆਉਂਦੇ ਸਵੈ-ਰੋਜ਼ਗਾਰ ਲੋਨ ਸਕੀਮ ਤਹਿਤ ਵੱਧ ਤੋਂ ਵੱਧ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਲੋਨ ਮੁਹੱਈਆ ਕਰਵਾਉਣ ਲਈ ਯਤਨ ਕਰੋਅਤੇ ਮਹੀਨਾਵਾਰ ਰਿਪੋਰਟ ਬਿਊਰੋ ਨੂੰ ਭੇਜੋ।

ਮੀਟਿੰਗ ਦੇ ਅੰਤ ਵਿੱਚ ਜ਼ਿਲ੍ਹਾ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਅਫਸਰਸ਼੍ਰੀ ਅਸ਼ੋਕ ਜਿੰਦਲ ਅਤੇ ਪਲੇਸਮੈਂਟ ਅਫਸਰ ਸਗੁਰਜੰਟ ਸਿੰਘ ਨੇ ਆਏ ਹੋਏ ਸਮੂਹ ਮੈਂਬਰਾਂ ਨੂੰ ਭਵਿੱਖ ਵਿਚ ਲਗਣ ਵਾਲੇ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਨੋਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਆਸ ਪ੍ਰਗਟ ਕਰਦਿਆਂ ਸਾਰੇ  ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੀਡ ਬੈਂਕ ਮੈਨੇਜਰ ਆਰ. ਕੇ ਗੁਪਤਾ ਤੇ ਹੀਰਾ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here