ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਨੇ ਝੁਗੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਵੰਡੇ ਗਰਮ ਕਪੜੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂਕੇ ਦੇ ਚੇਅਰਮੈਨ ਰਣਜੀਤ ਸਿੰਘ ਅਤੇ ਟਰੱਸਟੀ ਜੇਐਸ ਆਹਲੂਵਾਲੀਆ ਦੀ ਸਰਪ੍ਰਸਤੀ ਹੇਠ ਨਵੇਂ ਸਾਲ ਦੀ ਆਮਦ ਤੇ ਸਰਕਾਰੀ ਐਲੀਮੈਂਟਰੀ ਸਕੂਲ, ਪ੍ਰੀਤ ਨਗਰ, ਪਿੰਡ ਅੱਜੋਵਾਲ, ਹੁਸ਼ਿਆਰਪੁਰ ਵਿਖੇ ਨਰਸਰੀ ਕਲਾਸ ਵਿੱਚ ਦਾਖਲਾ ਲੈ ਚੁੱਕੇ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ । ਇਸ ਮੋਕੇ ਤੇ ਬਹਾਦਰ ਸਿੰਘ ਸੁਨੇਤ, ਗੁਰਪ੍ਰੀਤ ਸਿੰਘ, ਜਤਿੰਦਰ ਕੌਰ, ਰਿਪਲ ਕੁਮਾਰ, ਮੋਨੀਕਾ ਸ਼ਰਮਾ, ਵਨੀਤਾ ਰਾਣੀ, ਸੁਰਜੀਤ ਕੌਰ, ਅਮਨਦੀਪ ਸਿੰਘ , ਸਰਬਜੀਤ ਸਿੰਘ ਮਾਣਕੂ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਿਰ ਸਨ।

Advertisements

ਇਸ ਮੌਕੇ ਤੇ ਪੋ੍ਰ. ਬਹਾਦਰ ਸਿੰਘ ਸੁਨੇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂਕੇ ਵਲੋਂ ਝੁਗੀਆਂ ਵਿੱਚ ਰਹਿ ਰਹੇ ਸ਼ਿਕਲੀਗਰ ਭਾਈਚਾਰੇ ਦੇ ਲੋਕਾਂ ਦੀ ਭਲਾਈ ਲਈ ਕਾਰਜ ਕੀਤੇ ਜਾ ਰਹੇ ਹਨ। ਸਰਕਾਰੀ ਐਲੀਮੈਂਟਰੀ ਸਕੂਲ ਨੂੰ ਗੋਦ ਲੈ ਕੇ ਇਥੇ ਇਕ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ, ਨਵੇਂ ਬੈਚ ਮੁੱਹਇਆ ਕਰਵਾਏ ਗਏ ਅਤੇ ਬੱਚਿਆ ਅਤੇ ਇਹਨਾਂ ਦੇ ਮਾਤਾ ਪਿਤਾ ਲਈ ਡਾਕਟਰੀ ਸਹਾਇਤਾ ਕੈਂਪ ਵੀ ਲਗਾਏ ਗਏ ਹਨ। ਉਹਨਾਂ ਦੱਸਿਆ ਇਥੇ ਰਹਿ ਰਹੇ ਕਈ ਬੱਚਿਆਂ ਦਾ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ । ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਲੋਕਾਂ ਦੀ ਭਲਾਈ ਲਈ ਅੱਗੇ ਆਉਣ ਤਾਕਿ ਇਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਸਕਣ।

LEAVE A REPLY

Please enter your comment!
Please enter your name here