ਭਾਜਪਾ ਐਸ.ਸੀ.ਮੋਰਚਾ ਦੇ ਸਾਬਕਾ ਪ੍ਰਧਾਨ ਗੱਬਰ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਖੇਤੀ ਕਾਨੂੰਨ ਪਾਸ ਕਰਕੇ ਜਿੱਥੇ ਭਾਜਪਾ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਭਾਜਪਾ ਦੇ ਉਹ ਆਗੂ ਵੀ ਇਕ ਤੋਂ ਬਾਅਦ ਇਕ ਕਰਕੇ ਪਾਰਟੀ ਛੱਡ ਰਹੇ ਹਨ। ਜਿਨਾਂ ਨੂੰ ਕਿਸਾਨਾਂ ਦਾ ਦਰਦ ਹੈ ਤੇ ਇਸੇ ਕੜੀ ਤਹਿਤ ਜਿਲਾ ਭਾਜਪਾ ਐਸ.ਸੀ. ਮੋਰਚਾ ਦੇ ਸਾਬਕਾ ਪ੍ਰਧਾਨ ਤੇ ਵਾਲਮੀਕਿ ਸਭਾ ਰਿਸ਼ੀ ਨਗਰ ਦੇ ਮੌਜੂਦਾ ਪ੍ਰਧਾਨ ਵਿਪਨ ਕੁਮਾਰ ਸਿੱਧੂ ਗੱਬਰ ਨੇ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਆਖਦੇ ਹੋਏ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਜਿਨਾਂ ਦਾ ਅਕਾਲੀ ਦਲ ਦੇ ਜਿਲਾਂ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਸਵਾਗਤ ਕਰਦਿਆ ਕਿਹਾ ਗਿਆ ਕਿ ਭਾਜਪਾ ਆਪਣੇ ਰਸਤੇ ਤੋਂ ਭਟਕ ਚੁੱਕੀ ਹੈ ਤੇ ਇਹੀ ਕਾਰਨ ਹੈ ਕਿ ਪੰਜਾਬ ਦਾ ਦਰਦ ਸਮਝਣ ਵਾਲੇ ਲੋਕ ਇਸ ਪਾਰਟੀ ਤੋਂ ਕਿਨਾਰਾ ਕਰਨ ਲੱਗ ਪਏ ਹਨ।

Advertisements

ਉਨਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਪਾਰਟੀ ਹਾਈਕਮਾਂਡ ਵੱਲੋਂ ਸੂਬੇ ਵਿਚ ਵੱਸਦੇ ਸਭ ਵਰਗਾਂ ਨੂੰ ਇਕ ਮਾਲਾ ਵਿਚ ਮਣਕਿਆਂ ਦੀ ਤਰਾਂ ਪਰੋਇਆ ਗਿਆ ਤੇ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਅਕਾਲੀ ਦਲ ਅੱਜ ਵੀ ਮਜਬੂਤੀ ਨਾਲ ਖੜਾ ਹੈ। ਲਾਲੀ ਬਾਜਵਾ ਨੇ ਕਿਹਾ ਕਿ ਮੇਹਨਤੀ ਵਰਕਰ ਤੇ ਆਗੂ ਹੀ ਕਿਸੇ ਵੀ ਸਿਆਸੀ ਪਾਰਟੀ ਦੀ ਜਾਨ ਹੁੰਦੇ ਹਨ। ਲੇਕਿਨ ਭਾਜਪਾ ਹਾਈਕਮਾਂਡ ਸ਼ਾਇਦ ਇਸ ਤੱਥ ਨੂੰ ਭੁੱਲ ਚੁੱਕੀ ਹੈ ਤੇ ਇਹੀ ਕਾਰਨ ਹੈ ਕਿ ਵਿਪਨ ਕੁਮਾਰ ਸਿੱਧੂ ਵਰਗੇ ਸੂਝਵਾਨ ਲੀਡਰ ਭਾਜਪਾ ਨੂੰ ਉਸ ਸਮੇਂ ਛੱਡ ਰਹੇ ਹਨ ਜਦੋਂ ਕਿ ਕੇਂਦਰ ਵਿਚ ਇਸੇ ਪਾਰਟੀ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਨਿਗਮ ਤੇ ਕੌਂਸਲ ਚੋਣਾਂ ਲਈ ਅਕਾਲੀ ਦਲ ਪੂਰੀ ਤਰਾਂ ਤਿਆਰ ਹੈ ਤੇ ਪਾਰਟੀ ਵਰਕਰਾਂ ਤੇ ਆਗੂਆਂ ਦੀ ਮਿਹਨਤ ਦੇ ਸਿਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਵਿਪਨ ਕੁਮਾਰ ਸਿੱਧੂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੀਆਂ ਗਲਤ ਨੀਤੀਆਂ ਕਾਰਨ ਭਾਜਪਾ ਦਾ ਗ੍ਰਾਫ ਦਿਨੋਂ ਦਿਨ ਹੇਠਾ ਵੱਲ ਜਾ ਰਿਹਾ ਹੈ ਤੇ ਜਿਸ ਤਰਾਂ ਕਾਲੇ ਖੇਤੀ ਕਾਨੂੰਨ ਧੱਕੇ ਨਾਲ ਕਿਸਾਨਾਂ ਦੇ ਗਲ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਤਾਨਾਸ਼ਾਹੀ ਹੈ ਜਿਸ ਨੂੰ ਪੰਜਾਬੀਆਂ ਨੇ ਨਾ ਤਾਂ ਪਹਿਲਾ ਕਦੇ ਬਰਦਾਸ਼ਤ ਕੀਤਾ ਤੇ ਨਾ ਹੀ ਭਵਿੱਖ ਵਿਚ ਕਰਨਗੇ।

ਸਿੱਧੂ ਗੱਬਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਿਲਾਂ ਪ੍ਰਧਾਨ ਲਾਲੀ ਬਾਜਵਾ ਵੱਲੋਂ ਉਹਨਾਂ ਦੀ ਜੋ ਵੀ ਡਿਊਟੀ ਲਗਾਈ ਜਾਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਤਾਂ ਜੋ ਨਿਗਮ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਤੇ ਸੰਤੋਖ ਸਿੰਘ ਔਜਲਾ, ਜਸਵੰਤ ਸਿੰਘ, ਸਿਮਰਜੀਤ ਗਰੇਵਾਲ, ਓਮ ਪ੍ਰਕਾਸ਼, ਕੁਲਦੀਪ ਕੁਮਾਰ, ਅਤਿੰਦਰ ਸਿੰਘ, ਪਰਵਿੰਦਰ ਸਿੰਘ ਖਾਂਬਾ, ਵਰਿੰਦਰ ਵਰਮਾ, ਵਿਸ਼ਾਲ ਵਰਮਾ, ਅਨਿਲ ਸ਼ਰਮਾ ਪ੍ਰਧਾਨ ਲਕਸ਼ਮੀ ਇਨਕਲੇਵ, ਗੁਰਮੀਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਸੁਸਾਇਟੀ, ਰੂਪ ਲਾਲ ਲਾਹੌਰੀਆ, ਅਸ਼ਵਨੀ ਕਲਿਆਣ, ਵਿਜੇ ਕੁਮਾਰ, ਕਿਸ਼ਨ ਦਾਰੀ, ਧਰਮਪਾਲ, ਨਰਿੰਦਰ ਸਿੰਘ, ਵਿੱਕੀ ਸ਼ਰਮਾ, ਵਰਿੰਦਰ ਕੁਮਾਰ, ਨਿਤਿਨ ਸਿੱਧੂ, ਨਵੀਨ ਸਿੱਧੂ, ਸਾਹਿਲ, ਕਮਲ ਕੁਮਾਰ, ਨਰੇਸ਼ ਕੁਮਾਰ, ਮਨੀ ਗਿੱਲ, ਚੰਦਰ ਮੋਹਨ, ਬਿਹਾਰੀ ਲਾਲ, ਵਿਜੇ ਕੁਮਾਰ, ਅਜੇ ਕਲਿਆਣ, ਵਿਸ਼ਾਲ ਸਿੱਧੂ, ਰੋਹਿਤ ਤੇ ਮੁਕੇਸ਼ ਭੋਲਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here