ਪੀ.ਐਚ.ਸੀ ਹਾਜੀਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਹੋਏ ਸੇਵਾਮੁਕਤ

ਹਾਜੀਪੁਰ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਬਲਾਕ ਪੀ.ਐਚ.ਸੀ ਹਾਜੀਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸੇਵਾ ਮੁਕਤ ਹੋ ਗਏ। ਪੀ.ਐਚ.ਸੀ. ਹਾਜੀਪੁਰ ਦੇ ਸਮੂਹ ਸਟਾਫ ਨੇ ਉਹਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ। ਡਾ.ਬਲਵਿੰਦਰ ਨੇ 1987 ਨੂੰ ਆਪਣੀ ਪਹਿਲੀ ਜਵਾਇਨਿੰਗ ਹੁਸ਼ਿਆਰਪੁਰ ਦੇ ਇੱਕ ਹਸਪਤਾਲ ਵਿੱਚ ਕੀਤੀ ਤੇ ਹੁਸ਼ਿਆਰਪੁਰ ਦੀ ਪੁਲਿਸ ਲਾਇਨ ਤੋਂ ਉਹ ਐਮ.ਓ. ਰਹੇ। ਉਹਨਾਂ ਨੇ ਟਾਂਡਾ ਵਿਖੇ ਵੀ ਐਮ.ਓ ਦੇ ਤੋਰ ਤੇ ਆਪਣੀਆਂ ਵਧੀਆ ਸੇਵਾਵਾਂ ਨਿਭਾਇਆ ਫਿਰ ਉਹ ਡੀ.ਐੱਚ.ਓ ਪ੍ਰਮੋਟ ਹੋ ਕੇ ਜਲੰਧਰ ਵਿਖੇ ਚਲੇ ਗਏ। ਉਸ ਤੋਂ ਬਾਦ 6-8-2019 ਵਿੱਚ ਉਹਨਾਂ ਪੀ.ਐਚ.ਸੀ ਹਾਜੀਪੁਰ ਦੇ ਸੀਨੀਅਰ ਮੈਡੀਕਲ ਅਫਸਰ ਦੇ ਤੋਰ ਤੇ ਆਪਣੀ ਜਿੰਮੇਵਾਰੀ ਸੰਭਾਲੀ।

Advertisements

ਉਹਨਾਂ ਦੇ ਕਾਰਜਕਾਲ ਦੌਰਾਨ ਹਾਜੀਪੁਰ ਵਿੱਚ ਸਿਹਤ ਸਹੂਲਤਾਂ ਹੋਰ ਵੀ ਵਧੀਆ ਢੰਗ ਨਾਲ ਲੋਕਾਂ ਨੂੰ ਮਿਲਣ ਲੱਗਿਆ। ਕੋਵਿਡ-19 ਦੇ ਦੌਰਾਨ ਵੀ ਉਹਨਾਂ ਨੇ ਆਪਣੀਆਂ ਵਧੀਆ ਸੇਵਾਵਾਂ ਨਿਭਾਈਆਂ। ਏਥੋਂ ਤੱਕ ਕਿ ਉਹਨਾਂ ਦੇ ਪਿਤਾ ਦਾ ਦੇਹਾਂਤ ਹੋਣ ਦੇ ਬਾਵਜੂਦ ਵੀ ਉਹ ਡਿਊਟੀ ਤੇ ਰੋਜਾਨਾ ਆਉਂਦੇ ਰਹੇ ਤੇ ਲੋਕਾਂ ਨੂੰ ਹਸਪਤਾਲ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਹਰ ਵੇਲੇ ਦਫਤਰ ਵਿੱਚ ਮੌਜੂਦ ਰਹਿੰਦੇ ਹਨ। ਉਹ ਸਮੇਂ ਦੇ ਪਬੰਦ ਤੇ ਅਨੁਸ਼ਾਸ਼ਨ ਪਸੰਦ ਅਫਸਰ ਸਨ। ਹਾਜੀਪੁਰ ਵਿਖੇ ਪਰਚੀ ਦਾ ਵੱਖਰਾ ਕਾਉਂਟਰ ਖੁਲਵਾਨਾ, ਪੂਰੇ ਹਸਪਤਾਲ ਦੀ ਸਫ਼ਾਈ ਦਾ ਨਿੱਤ ਮੋਆਇਨ ਕਰਨਾ ਤੇ ਜੇਕਰ ਕਿਸੇ ਨੂੰ ਹਸਪਤਾਲ ਵਿੱਚ ਕੋਈ ਪਰੇਸ਼ਾਨੀ ਆ ਰਹੀ ਹੈ ਤੇ ਜੇਕਰ ਉਹ ਡਾ. ਸਾਹਿਬ ਦੇ ਧਿਆਨ ਵਿੱਚ ਆ ਜਾਵੇ ਤਾਂ ਉਹ ਉਸ ਦਾ ਮੌਕੇ ਤੇ ਹੀ ਨਿਪਟਾਰਾ ਕਰਵਾ ਕੇ ਹੀ ਦਮ ਲੈਂਦੇ ਸਨ।

ਉਹਨਾਂ ਦੇ ਕਾਰਜਕਾਲ ਦੌਰਾਨ ਹਸਪਤਾਲ ਵਿੱਚ ਦਵਾਈਆਂ ਦੀ ਕੋਈ ਕਮੀ ਨਹÄ ਆਈ। ਉਹਨਾਂ ਦੀਆ ਵਧੀਆ ਸੇਵਾਵਾਂ ਨੂੰ ਹਾਜੀਪੁਰ ਦੇ ਲੋਕ ਸਦਾ ਯਾਦ ਰੱਖਣਗੇ। ਰਿਟਾਇਰਮੈਂਟ ਦੌਰਾਨ ਉਹਨਾਂ ਦੀ ਪਤਨੀ ਰਜਿੰਦਰ ਕੌਰ ਵੀ ਉਚੇਚੇ ਤੌਰ ਤੇ ਪਹੁੰਚੇ ਸਨ। ਇਸ ਵਿਦਾਇਗੀ ਦੌਰਾਨ ਪੀ.ਐਚ.ਸੀ ਹਾਜੀਪੁਰ ਦੇ ਐਮ.ਓ ਡਾ.ਹਰਮਿੰਦਰ ਸਿੰਘ, ਡਾ. ਰਵਿੰਦਰ ਕੌਰ, ਡਾ. ਨੇਹਾ ਬੱਬਰ, ਡਾ. ਨਿਪੁੰਨ ਸ਼ਰਮਾ ਦੰਦਾਂ ਦੇ ਮਾਹਿਰ, ਬੀ.ਈ.ਈ. ਬਚਿੱਤਰ ਸਿੰਘ ਮਾਨ, ਹੈਲਥ ਇੰਸਪੈਕਟਰ ਰਵਿੰਦਰ ਸ਼ਰਮਾ, ਅਜਨੀਸ਼ ਕੁਮਾਰ ਹੈਲਥ ਵਰਕਰ, ਰਮਨ ਕੁਮਾਰ ਹੈਲਥ ਵਰਕਰ, ਐਕਸਰੇ ਵਾਲੇ ਜਸਵਿੰਦਰ ਸਿੰਘ ਜੱਸੀ ਆਦਿ ਤੋਂ ਇਲਾਵਾ ਸਮੂਹ ਸਟਾਫ ਨੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਨੂੰ ਨਿੱਘੀ ਵਿਦਾਇਗੀ ਦਿੱਤੀ।

LEAVE A REPLY

Please enter your comment!
Please enter your name here