ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕੋਵਿਡ- 19 ਵੈਕਸੀਨ ਬਾਰੇ ਜਾਗਰੂਕਤਾ ਬੈਨਰ ਤੇ ਪੈਫਿਲੈਟ ਕੀਤਾ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ- 19 ਵੈਕਸੀਨ ਬਾਰੇ ਜਾਗਰੂਕਤਾ ਬੈਨਰ ਅਤੇ ਪੈਫਿਲੈਟ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਵੈਕਸੀਨ ਸਬੰਧੀ ਲੋਕਾਂ ਵਿੱਚ ਵੈਕਸੀਨ ਲਗਾਉਣ ਲਈ ਦਿਲਚਸਪੀ ਅਤੇ ਘਬਾਹਰਿਟ ਨੂੰ ਦੂਰ ਕਰਨ ਲਈ ਇਹ ਸਮੱਗਰੀ ਲਾਹੇਬੰਦ ਹੋਵੇਗੀ । ਪੂਰੇ ਦੇਸ਼ ਵਿੱਚ ਕੱਲ ਹੋਣ ਵਾਲੇ ਡਰਾਈ ਰੱਨ ਤਹਿਤ ਵੈਕਸੀਨ ਸਾਈਟ ਤੇ ਲਗਾਏ ਜਾਣਗੇ ਜਿਥੋ ਲੋਕ ਇਸ ਤੋ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।

Advertisements

ਇਥੇ ਇਹ ਵਰਨਣ ਯੋਗ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਇਹ ਵੈਕਸੀਨ ਪਹਿਲੇ ਭੇਜ ਵਿੱਚ ਹਾਈ ਰਿਸਕ ਗਪਰੱਪ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਂਵਾ ਦੇ ਰਜਿਸਟਿਡ ਸਿਹਤ ਅਮਲੇ ਨੂੰ ਲਗਾਈ ਜਾਵੇਗੀ ਅਤੇ ਜਿਲੇ  ਵਿੱਚ ਅੱਠ ਹਜਾਰ ਦੇ ਕਰੀਬ ਸਿਹਤ ਅਮਲਾ ਨੂੰ ਇਸ ਗੇੜ ਦੋਰਾਨ ਕਵਰ ਕੀਤਾ ਜਾਵੇਗਾ ਅਤੇ ਇਕ ਵੈਕਸੀਨ ਸਾਈਡ ਤੇ 100 ਲੋਕਾਂ ਦੀ ਇਮੋਨਾਈਜੇਸ਼ਨ ਕੀਤੀ ਜਾਵੇਗੀ । ਅੱਜ ਜਾਗਰੂਕਤਾ ਮਟੀਰੀਅਲ ਜਾਰੀ ਕਰਨ ਸਮੇ ਉਹਨਾਂ ਦੇ ਨਾਲ ਸਾਹਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਟੀਕਾਰਕਰਨ ਅਫਸਰ ਡਾ ਸੀਮਾ ਗਰਗ , ਜਿਲਾ  ਸਿਹਤ ਅਫਸਰ ਡਾ ਲਖਵੀਰ ਸਿੰਘ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਅਤੇ ਵਿਸ਼ਵ ਸਿਹਤ ਸਗੰਠਨ ਦੇ ਸਰਵਲੈਸ ਮੈਡੀਕਲ ਅਫਸਰ ਡਾ ਗਗਨ ਅਤੇ ਹੋਰ ਅਧਿਕਾਰੀ ਹਾਜਰ ਸਨ । 

LEAVE A REPLY

Please enter your comment!
Please enter your name here