ਫਿਰੋਜ਼ਪੁਰ: ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਜੁਵੇਨਾਇਲ ਜ਼ਸਟਿਸ ਐਕਟ 2015 ਤੇ ਪੋਕਸੋ ਐਕਟ 2012 ਤੇ ਕਰਵਾਈ ਗਈ ਟਰੇਨਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਚਿਨ ਸ਼ਰਮਾ ਜੀ ਦੇ ਹੁਕਮਾ ਅਨੁਸਾਰ ਸਪੈਸ਼ਲ ਜੁਵੇਨਾਇਲ ਜ਼ਸਟਿਸ ਯੂਨਿਟ ਦੇ ਮੈਬਰਾਂ ਅਤੇ ਇਨਵੈਸਟੀਗੇਸ਼ਨ ਅਫ਼ਸਰਾਂ ਦੀ ਜਿ਼ਲ੍ਹਾ ਬਾਲ ਸੁਰੱਖਿਆਂ ਯੂਨਿਟ,ਫਿਰੋਜ਼ਪੁਰ ਵੱਲੋਂ ਟਰੇਨਿੰਗ ਕਰਵਾਈ ਗਈ।ਇਸ ਮੌਕੇ ਮਾਨਯੋਗ ਜਿ਼ਲ੍ਹਾ ਅਤੇ ਸ਼ੈਸ਼ਨ ਜੱਜ ਸਚਿਨ ਸ਼ਰਮਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Advertisements

ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰਾਜਦੀਪ ਕੌਰ ਵੱਲੋਂ ਮਾਨਯੋਗ ਜਿ਼ਲ੍ਹਾ ਅਤੇ ਸ਼ੈਸ਼ਨ ਜੱਜ, ਫਿਰੋਜ਼ਪੁਰ ਜੀ ਦਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਮੈਜਿਸਟ੍ਰੇਟ ਸ੍ਰੀ ਅਨੀਸ਼ ਗੋਇਲ ਜੀ ਵੱਲੋਂ ਬਤੌਰ ਰਿਸੋਰਸ ਪਰਸਨ ਮੈਂਬਰਾਂ ਨੂੰ ਜੁਵੇਨਾਇਲ ਜ਼ਸਟਿਸ ਐਕਟ (ਕੇਅਰ ਐਂਡ ਪ੍ਰੋਟੇਕਸ਼ਨ ਆਫ਼ ਚਿਲਡਰਨ) ਐਕਟ 2015 ਬਾਰੇ ਟਰੇਨਿੰਗ ਦਿੱਤੀ। ਇਸ ਸੰਬੰਧੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਦੇ ਅਪਰਾਧੀ ਪਾਏ ਜਾਣ ਤੇ ਉਸਨੂੰ ਜੁਵੇਨਾਇਲ ਜ਼ਸਟਿਸ ਬੋਰਡ ਅੱਗੇ ਪੇਸ਼ ਕੀਤਾ ਜਾਏ ਅਤੇ ਅਜਿਹੇ ਬੱਚੇ ਜਿਹਨਾਂ ਨੂੰ ਸੁਰੱਖਿਆ ਅਤੇ ਸੰਭਾਲ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਜਿ਼ਲ੍ਹੇ ਦੀ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਜਾਵੇ।

ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ ਜਿ਼ਲ੍ਹਾ ਲੀਗਲ ਅਥਾਰਟੀ ਅਮਨਦੀਪ ਸਿੰਘ ਜੀ , ਐਸ.ਪੀ.ਐਚ ਬਲਵੀਰ ਸਿੰਘ ਜੀ ਅਤੇ  ਜਿ਼ਲ੍ਹਾ ਬਾਲ ਸੁਰੱਖਿਆਂ ਯੂਨਿਟ, ਫਿਰੋਜ਼ਪੁਰ ਤੋਂ ਬਲਜਿੰਦਰ ਕੌਰ ਜੀ,  ਸੀਮਾ ਰਾਣੀ,  ਕੁਲਵਿੰਦਰ ਕੌਰ  ਅਤੇ ਸਤਨਾਮ ਸਿੰਘ, ਅਸ਼ੀਸ਼ ਕੁਮਾਰ ਮੌਜੂਦ ਸਨ।

LEAVE A REPLY

Please enter your comment!
Please enter your name here