ਫਤਿਹਪੁਰ ਹਾਈ ਸਕੂਲ ਦੀ ਰਾਸ਼ੀ ਨੇ ਜਿਲ੍ਹੇ ਵਿੱਚੋ ਹਾਸਿਲ ਕੀਤਾ ਪਹਿਲਾ ਸਥਾਨ

ਤਲਵਾੜਾ(ਦ ਸਟੈਲਰ ਨਿਊਜ਼): ਪ੍ਰਵੀਨ ਸੋਹਲ।ਬਲਾਕ ਤਲਵਾੜਾ ਅਧੀਨ ਪੈਂਦੇ ਪਿੰਡ ਫਤਿਹਪੁਰ ਦੇ ਸਰਕਾਰੀ ਹਾਈ ਸਕੂਲ ਦੇ ਨਵਨਿਯੁਕਤ ਨੌਜਵਾਨ ਹੈਡ ਮਾਸਟਰ ਗੋਪੀ ਚੰਦ ਕਲੋਤਰਾ ਦੀ ਸ਼ਲਾਘਾ ਯੋਗ ਅਗਵਾਈ ਹੇਠ ਅਤੇ ਅੰਗਰੇਜ਼ੀ ਅਧਿਆਪਕਾ ਮੈਡਮ ਵਰਿੰਦਰਜੀਤ ਕੌਰ ਵਲੋਂ ਕੀਤੇ ਮਾਰਗ ਦਰਸ਼ਨ ਦੀ ਬਦੌਲਤ ਸਕੂਲ ਦੀ ਹੋਣਹਾਰ ਵਿਦਿਆਰਥਣ ਰਾਸ਼ੀ ਕੁਮਾਰੀ ਨੇ ਸਿੱਖਿਆ ਵਿਭਾਗ ਵਲੋ ਆਯੋਜਿਤ ਅੰਗਰੇਜ਼ੀ ਸਪੋਕਨ ਵੀਡੀਓ ਮੁਕਾਬਲੇ ਵਿੱਚ ਪੂਰੇ ਹੁਸ਼ਿਆਰਪੁਰ ਜਿਲ੍ਹੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ,ਅਧਿਆਪਕਾ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਅੱਜ ਇਸ ਹੋਣਹਾਰ ਵਿਦਿਆਰਥਣ ਰਾਸ਼ੀ ਦਾ ਵਿਸ਼ੇਸ ਸਨਮਾਨ ਦਵਿੰਦਰ ਸਿੰਘ ਸਹੋਤਾ ਬਲਾਕ ਮੈਂਟਰ ਤਲਵਾੜਾ ਵਲੋਂ ਕੀਤਾ ਗਿਆ।

Advertisements

ਉਹਨਾਂ ਨੇ ਰਾਸ਼ੀ ਨੂੰ ਇਸ ਉਪਲਵਧੀ ਲਈ ਬਹੁਤ ਬਹੁਤ ਮੁਬਾਰਕਬਾਦ ਦਿੱਤੀ ।ਇਸ ਮੌਕੇ ਉਹਨਾਂ ਕਿਹਾ ਕਿ ਰਾਸ਼ੀ ਕੁਮਾਰੀ ਦੀ ਤਰ੍ਹਾਂ ਸਕੂਲ ਦੇ ਹੋਰ ਵਿਦਿਆਰਥੀ ਵੀ ਰਾਸ਼ੀ ਤੋਂ ਪ੍ਰੇਰਨਾ ਲੈ ਕੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਸਕੂਲ ਤੇ ਅਧਿਆਪਕਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ।ਇਸ ਮੌਕੇ ਸਕੂਲ ਦੇ ਹੈੱਡਮਾਸਟਰ ਗੋਪੀ ਚੰਦ ਕਲੋਤਰਾ ਨੇ ਦੱਸਿਆ ਕੀ ਜਿਲ੍ਹੇ ਦੇ ਤਕਰੀਬਨ 500 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ ਰਾਸ਼ੀ ਕੁਮਾਰੀ ਸੱਤਵੀਂ ਜਮਾਤ ਦੀ ਅੰਗਰੇਜ਼ੀ ਸਪੋਕਨ ਵੀਡੀਓ ਪੂਰੇ ਜਿਲ੍ਹੇ ਵਿੱਚੋ ਸਰਵੋਤਮ ਐਲਾਨੀ ਹੈ।ਉਹਨਾਂ ਕਿਹਾ ਕਿ ਇਹ ਸਾਡੇ ਸਕੂਲ ਦੀ ਇਤਿਹਾਸਕ ਉਪਲਵਧੀ ਹੈ ।ਜਿਸ ਨੂੰ ਹਾਸਿਲ ਕਰਨ ਵਿੱਚ ਜਿੱਥੇ ਵਿਦਿਆਰਥਣ ਰਾਸ਼ੀ ਦੀ ਮਿਹਨਤ ਤੇ ਸਾਡੇ ਸਕੂਲ ਦੀ ਤਜੁਰਬੇਕਾਰ ਗਾਇਡ ਵਰਿੰਦਰਜੀਤ ਕੌਰ ਅੰਗਰੇਜ਼ੀ ਅਧਿਆਪਕਾ ਜੀ ਦੇ ਸਹੀ ਤੇ ਸਟੀਕ ਮਾਰਗ ਦਰਸ਼ਨ ਦਾ ਭਰਭੂਰ ਯੋਗਦਾਨ ਹੈ।ਇਸ ਮੌਕੇ ਸੰਇਸ ਮਾਸਟਰ ਅਨੂਪ ਕੁਮਾਰ,ਮਨੋਜ ਕੁਮਾਰ, ਅਮਰੀਕ ਸਿੰਘ, ਕੁਸਮ ਲਤਾ, ਰੇਖਾ,ਵਰਿੰਦਰਜੀਤ ਕੌਰ ਗਾਇਡ ਤੇ ਇਲਾਵਾ ਗੁਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here