ਪੀ.ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦਾ 14ਵਾਂ ਚੋਣ ਇਜਲਾਸ ਸੰਪੰਨ

ਤਲਵਾਡ਼ਾ(ਦ ਸਟੈਲਰ ਨਿਊਜ਼),ਪ੍ਰਵੀਨ ਸੋਹਲ। ਇੱਥੇ ਪੀ.ਡਬਲਯੂ ਡੀ.ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਬ੍ਰਾਂਚ ਤਲਵਾਡ਼ਾ ਅਤੇ ਮੁਕੇਰੀਆਂ ਦਾ 14ਵਾਂ ਚੋਣ ਇਜਲਾਸ ਸੂਬਾ ਸਕੱਤਰ ਮੱਖਣ ਸਿੰਘ ਬਾਹੀਦਪੁਰੀ ਤੇ ਜ਼ੋਨ ਹੁਸ਼ਿਆਰਪੁਰ ਸਕੱਤਰ ਅਮਰਜੀਤ ਕੁਮਾਰ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਸਥਾਨਕ ਮਹਾਰਾਣਾ ਪ੍ਰਤਾਪ ਭਵਨ ਵਿਖੇ ਕਰਵਾਏ ਸਮਾਗਮ ‘ਚ ਪ੍ਰਧਾਨ ਸੂਬਾ ਸਿੰਘ ਦੀ ਅਗਵਾਈ ਹੇਠ ਜਨ. ਸਕੱਤਰ ਰਾਜੀਵ ਸ਼ਰਮਾ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਤੇ ਭਵਿੱਖੀ ਚੁਣੋਤੀਆਂ ਦਾ ਮੁਕਾਬਲਾ ਇਕੱਜੁਟਤਾ ਨਾਲ ਕਰਨ ਦਾ ਸੱਦਾ ਦਿੱਤਾ। ਵਿੱਤ ਸਕੱਤਰ ਰਾਜੇਸ਼ ਕੁਮਾਰ ਨੇ ਵਿੱਤੀ ਰਿਪੋਰਟ ਪੇਸ਼ ਕੀਤੀ।

Advertisements

ਇਸ ਮੌਕੇ ‘ਤੇ ਸਰਬਸਮੰਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਉਂਕਾਰ ਚੰਦ ਦੀ ਚੇਅਰਮੈਨ, ਰਾਜੀਵ ਸ਼ਰਮਾ ਤਲਵਾਡ਼ਾ ਦੀ ਪ੍ਰਧਾਨ, ਗੁਰਦੀਪ ਸਿੰਘ ਦੀ ਜਨ. ਸਕੱਤਰ, ਰਵਿੰਦਰ ਕੁਮਾਰ, ਦਿਲਦਾਰ ਸਿੰਘ, ਨਰਿੰਦਰ ਸਿੰਘ ਅਤੇ ਸ਼ਾਮ ਸਿੰਘ ਦੀ ਸੀਨੀਅਰ ਮੀਤ ਪ੍ਰਧਾਨ, ਠੇਕਾ ਮੁਲਾਜ਼ਮ ਅਵਤਾਰ ਸਿੰਘ ਤੇ ਲਵ ਕੁਮਾਰ ਦੀ ਜੁਆਇੰਟ ਸਕੱਤਰ, ਰਾਜੇਸ਼ ਕੁਮਾਰ ਰਾਮਗਡ਼੍ਹ ਦੀ ਵਿੱਤ ਸਕੱਤਰ, ਜਗਦੀਸ਼ ਸਿੰਘ ਅਤੇ ਠੇਕਾ ਮੁਲਾਜ਼ਮ ਹਰੀਸ਼ ਕੁਮਾਰ ਦੀ ਜੁਆਇੰਟ ਵਿੱਤ ਸਕੱਤਰ, ਠੇਕਾ ਮੁਲਾਜ਼ਮ ਰਾਜਨ ਕੁਮਾਰ ਦੀ ਪ੍ਰੈਸ ਸਕੱਤਰ,ਤਰਲੋਕ ਸਿੰਘ ਤੇ ਯੋਗ ਰਾਜ ਸਿੰਘ ਦੀ ਜੱਥੇਬੰਦਕ ਸਕੱਤਰ ਅਤੇ ਮਿਲਾਲ ਚੰਦ ਤੇ ਮਨਜੀਤ ਸਿੰਘ ਦੀ ਐਕਟਿੰਗ ਮੈਂਬਰ ਵਜੋਂ ਚੋਣ ਕੀਤੀ ਗਈ।

ਚੋਣ ਇਜਲਾਸ ‘ਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾਡ਼ਾ ਤੇ ਪਸਸਫ ਆਗੂ ਵਰਿੰਦਰ ਵਿੱਕੀ ਤੋਂ ਇਲਾਵਾ ਵੱਡੀ ਗਿਣਤੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਸ਼ਾਮਲ ਹੋਏ।

LEAVE A REPLY

Please enter your comment!
Please enter your name here