ਸੀ.ਐਚ.ਸੀ. ਬੁੱਢਾਬੜ ਵਿਖੇ ਕਰੋਨਾ ਦਾ ਟੀਕਾ ਲਗਾਉਣਾ ਸ਼ੁਰੂ, ਪਹਿਲਾਂ ਟੀਕਾ ਡਾਕਟਰ ਹਰਜੀਤ ਸਿੰਘ ਐੱਸ.ਐਮ.ਓ ਨੇ ਲਗਵਾਇਆ

ਬੁੱਢਾਵੜ/ਹਾਜੀਪੁਰ(ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ। ਸਿਵਲ ਸਰਜਨ ਰਣਜੀਤ ਅਤੇ ਜ਼ਿਲ੍ਹਾ ਟੀਕਾਕਰਣ ਡਾ ਸੀਮਾ ਗਰਗ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੀ ਐੱਚ ਸੀ ਬੁੱਢਾਬੜ ਵਿਖੇ ਕੋਰੋਨਾ ਦੇ ਟੀਕਾਕਰਨ ਦੀ ਸ਼ੁਰੂਅਤ ਐੱਸਐੱਮਓ ਡਾ. ਹਰਜੀਤ ਸਿੰਘ ਨੇ ਟੀਕਾ ਲਗਵਾ ਕੇ ਕੀਤੀ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ ਹਰਜੀਤ ਨੇ ਦੱਸਿਆ ਕਿ ਅੱਜ ਸੀਐਚਸੀ ਬੁੱਢਾਬੜ ਦੇ ਹੈਲਥ ਵਰਕਰਾਂ ਨੂੰ ਕਵਰ ਕੀਤਾ ਗਿਆ।

Advertisements

ਜਿਸ ਅਧੀਨ ਬੁੱਢਾਬੜ ਦੇ ਲਗਭਗ 80 ਹੈਲਥ ਕਰਮੀਆਂ ਦਾ ਟੀਕਾਕਰਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀਆਂ ਨੂੰ ਕੋਵੀਸ਼ੀਲਡ ਕੋਵੀਡ ਵੈਕਸੀਨ ਦੇ ਟੀਕੇ ਲਗਾਏ ਗਏ ਹਨ। ਡਾ ਹਰਜੀਤ ਨੇ ਦੱਸਿਆ ਕਿ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਨਾਲ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ।ਉਨ੍ਹਾਂ ਹੈਲਥ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਆਪਣਾ ਵਧ ਚਡ਼੍ਹ ਕੇ ਸਹਿਯੋਗ ਦੇਣ ਅਤੇ ਕਵਿੱਡ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਓੁਣ।ਇਸ ਮੌਕੇ ਤੇ ਡਾ ਦਵਿੰਦਰ,ਡਾਕਟਰਾਂ ਅਨੂੰਪ੍ਰੀਤ, ਡਾ ਅਮਿਤ,ਰਿੰਪੀ ਬੀ.ਈ.ਈ., ਰਾਜਦੀਪ ਸਿੰਘ,ਰੇਨੂ ਬਾਲਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here