
ਚੌਂਕ ਮਹਿਤਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਮਹਿਤਾ ਅਧੀਨ ਪੈਂਦੇ ਪਿੰਡ ਸੈਦੁਕੇ ਵਿਖੇ ਸਵੇਰੇ ਕਰੀਬ 9 ਵਜੇ ਹੋਏ ਇੱਕ ਝਗੜੇ ਦੌਰਾਨ ਨੌਜਵਾਨ ਜਸਪਾਲ ਸਿੰਘ ਪਾਲੀ ਪੁੱਤਰ ਹਰਜਿੰਦਰ ਸਿੰਘ ਉਮਰ 23 ਸਾਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
Advertisements

ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਸ ਪਾਰਟੀ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।











