ਕੈਬਿਨੇਟ ਮੰਤਰੀ ਅਰੋੜਾ ਨੇ ਸ਼ੁਰੂ ਕਰਵਾਇਆ ਸੁੰਦਰ ਨਗਰ ਵਿੱਚ ਸਟਰੀਟ ਲਾਈਟਾਂ, ਕਿਹਾ ਹਰ ਖੇਤਰ ‘ਚ ਹੋ ਰਹੇ ਮਿਸਾਲੀਆ ਵਿਕਾਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਸੁੰਦਰ ਨਗਰ ਵਿੱਚ ਨਵੀਂਆਂ ਲੱਗੀਆਂ ਸਟਰੀਟ ਲਾਈਟਾਂ ਦੀ ਸੁਰੂਆਤ ਕਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿੱਚ ਲਾਮਿਸਾਲ ਵਿਕਾਸ ਲਈ ਵਚਨਬੱਧ ਹੈ ਅਤੇ ਸਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋ ਰਹੇ ਵਿਕਾਸ ਕਾਰਜ ਮੂੰਹੋਂ ਬੋਲ ਰਹੇ ਹਨ। ਵਾਰਡ ਨੰਬਰ 14-15 ਵਿੱਚ ਸਟਰੀਟ ਲਾਈਟਾਂ ਸੁਰੂ ਕਰਾਉਣ ਵੇਲੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਹੇਠ ਕਰੀਬ 18 ਕਰੋੜ ਰੁਪਏ ਦੀ ਲਾਗਤ ਨਾਲ 60 ਤੋਂ ਵੱਧ ਵਿਕਾਸ ਕਾਰਜ ਕਰਾਏ ਜਾ ਰਹੇ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਸਹਿਰ ਦੇ ਲਗਭਗ ਹਰ ਖੇਤਰ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਇਲਾਕਿਆਂ ਵਿੱਚ ਮਿਸਾਲੀਆ ਵਿਕਾਸ ਯਕੀਨੀ ਬਣਾਉਂਦਿਆਂ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ।

Advertisements

ਉਨ੍ਹਾਂ ਕਿਹਾ ਕਿ ਸਹਿਰੀ ਖੇਤਰ ਵਿੱਚ ਬੁਨਿਆਦੀ ਢਾਂਚੇ ਦੀ ਮਜਬੂਤੀ ਦੇ ਨਾਲ-ਨਾਲ ਕਈ ਅਹਿਮ ਪ੍ਰਾਜੈਕਟ ਨੇਪਰੇ ਚਾੜ੍ਹੇ ਜਾ ਰਹੇ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਉਦਯੋਗਿਕ ਵਿਕਾਸ ਅਤੇ ਨੌਕਰੀਆਂ ਦੇ ਵੱਡੇ ਮੌਕੇ ਪੈਦਾ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਵਣ ਸਿੰਘ, ਸਾਬਕਾ ਕੌਂਸਲਰ ਬਲਵਿੰਦਰ ਬਿੰਦੀ, ਸਾਬਕਾ ਕੌਂਸਲਰ ਸੁਦਰਸ਼ਨ ਧੀਰ, ਮੁਕੇਸ਼ ਡਾਬਰ, ਰਮੇਸ ਲਾਲ, ਸੰਦੀਪ ਕੁਮਾਰ, ਕਮਲਜੀਤ, ਵਿਜੇ ਪਾਲ, ਜਗਦੀਸ਼ ਕੁਮਾਰ, ਰਾਜ ਕੁਮਾਰ, ਜਸਵਿੰਦਰ ਪਾਲ, ਅਜੇ ਕੁਮਾਰ, ਰਾਹੇਂਗੀ ਖੰਨਾ, ਰਮਨ ਕੁਮਾਰ, ਲਸਮੀ ਦੇਵੀ, ਕੁਲਦੀਪ ਕੌਰ, ਜੋਗਿੰਦਰ ਕੌਰ, ਸੁਰਜੀਤ ਕੌਰ, ਰਾਮਵੀਰ, ਨਵੀਨ ਕੁਮਾਰ, ਸੁਨੀਲ ਕੁਮਾਰ, ਸਕਤੀ ਵਰਮਾ,ਅਵਦੇਸ ਕੁਮਾਰ, ਓਮ ਪ੍ਰਕਾਸ਼, ਕਿਰਨ ਵਰਮਾ, ਸੁਨੈਨਾ, ਜਵਾਹਰ ਪ੍ਰਸਾਦ, ਬਲਜੀਤ ਕੌਰ, ਮਨੋਜ ਸਰਮਾ, ਪੂਨਮ, ਅਸੀਸ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here