ਨਸ਼ਾਖੋਰੀ ਬਾਰੇ ਜਾਣਕਾਰੀ ਸੰਬੰਧੀ ਅਰਬਨ ਡਿਸਪੈਂਸਰੀ ਬਹਾਦੁਰਪੁਰ ਵਿਖੇ ਸੈਮੀਨਾਰ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਵਨੀਤ ਰਿਆਤ ਆਈ.ਏ.ਐਸ.ਜੀ ਦੇ ਹੁਕਮਾਂ ਅਨੁਸਾਰ ਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜਿਲ੍ਹਾਂ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾਖੋਰੀ ਬਾਰੇ ਜਾਣਕਾਰੀ ਸੰਬੰਧ ਵਿੱਚ ਅਰਬਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਅਰਬਨ ਸਿਵਲ ਡਿਸਪੈਂਸਰੀ ਬਹਾਦੁਰਪਰ ਵਿਖੇ ਇਕ ਜਾਗਰੁਕਤਾ ਸਹਿਤ ਤਾਲਮੇਲ ਸੈਮੀਨਾਰ ਕਰਵਾਇਆ ਗਿਆ

Advertisements

ਜਿਸ ਵਿੱਚ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਤੋਂ ਚੰਦਨ ਸੋਨੀ ਕਾਂਉਸਲਰ, ਤੇ ਪ੍ਰਸ਼ਾਂਤ ਆਦੀਆਂ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਰਬਨ ਸਿਵਲ ਡਿਸਪੈਂਸਰੀ ਦੇ ਡਾ. ਨਵਦੀਪ ਕੌਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਰਨਵੀਰ  ਕੌਰ ਫਾਰਮੀਸੀਸਟ, ਕਿਰਨ ਏ.ਐਨ.ਐਮ.,ਤੇ ਦਿਲਾਵਰ ਸਿੰਘ ਤੇ 24 ਮਰੀਜ਼ਾ ਨੇ ਸ਼ਮੂਲੀਅਤ ਕੀਤੀ ਇਸ ਮੌਕੇ ‘ਤੇ ਚੰਦਨ ਕਾਂਉਸਲਰ ਨੇ ਨਸ਼ਾਖੋਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾਖੋਰੀ ਦਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਜਿਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਾ ਮੁਕਤੀ ਕੇਂਦਰ,ਜਿਸ ਵਿੱਚ ਡਾ. ਰਾਜ ਕੁਮਾਰ ਮਨੋਰੋਗ ਮਾਹਿਰ, ਉਪ ਮੰਡਲ ਤੇ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਿਵਲ ਹਸਪਤਾਲ ਦਸੂਹਾ ਵਿਖੇ ਨਸ਼ਾ ਛੁਡਾਊ ਕੇਂਦਰ ਹਨ ਤੇ ਇੱਕ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਖੋਲੇ ਗਏ ਹਨ ਜਿਸ ਵਿੱਚ ਮਰੀਜ਼ ਨੂੰ ਦਾਖਲ ਕਰ ਕੇ ਇਲਾਜ ਕੀਤਾ ਜਾਂਦਾ ਹੈ

ਇਥੇ ਮਰੀਜ਼ ਦੀ ਕੌਂਸਲਿੰਗ ਤੇ ਹੋਰ ਗਤੀਵਿਧੀਆਂ ਕਰਵਾਇਆ ਜਾਂਦੀਆਂ ਹਨ, ਉਨਾ ਦਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਾਖੋਰੀ ਦੇ ਇਲਾਜ਼ ਲਈ ਓ.ਓ.ਏ.ਟੀ. ਕਲੀਨਿਕ ਸਥਾਪਿਤ ਕੀਤੇ ਗਏ ਹਨ ਜਿਥੇ ਮਰੀਜਾਂ ਦਾ ਜੀਭ ਥੱਲੇ ਰਖਣ ਵਾਲੀ ਗੋਲੀ ਮਰੀਜ ਤੇ ਪਰਿਵਾਰ ਦੇ ਲਿਖਤੀ ਕੰਨਸੈਟ ਨਾਲ ਸ਼ੁਰੂ ਕੀਤੀ ਜਾਂਦੀ ਹੈ ਇਹ ਇਲਾਜ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ ਇਸ ਮੌਕੇ ‘ਤੇ ਚੰਦਨ ਸੋਨੀ ਨੇ ਸਾਰੇ ਸਟਾਫ ਨੂੰ ਡਿਸਪੈਂਸਰੀ ਅਧੀਨ ਪੈਂਦੇ ਇਲਾਕੇ ਵਿੱਚ ਵਿੱਚ ਘਰ ਘਰ ਹਰ ਗੱਲੀ ਹਰ ਮੁਹੱਲੇ ਤੇ ਪਰਿਵਾਰ ਵਿੱਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਇਸ ਜਾਗਰੁਕਤਾ ਮੁਹਿੰਮ ਪ੍ਰਚਾਰ ਕੀਤਾ ਜਾਵੇਗਾ ਤੇ ਜਿਲ੍ਹਾ ਹੁਸ਼ਿਆਰਪੁਰ ਤੇ ਸੋਹਣੇ ਰਾਜ ਪੰਜਾਬ ਨੂੰ ਤੰਦਰੁਸਤ ਪੰਜਾਬ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਮੁਹਿੰਮ ਚਲਾਈ ਜਾਵੇਗੀ

LEAVE A REPLY

Please enter your comment!
Please enter your name here