ਜਿਲੇ ਵਿੱਚ 6 ਨਵੇਂ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 7898

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ1176 ਨਵੇ ਸੈਪਲ ਲੈਣ ਨਾਲ ਅਤੇ 647 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ , 6 ਨਵੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7898 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 256929 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 248745 ਸੈਪਲ ਨੈਗਟਿਵ, ਜਦਕਿ 1917 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 184 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 321  ਹੈ । ਐਕਟਿਵ ਕੇਸਾ ਦੀ ਗਿਣਤੀ 105 ਹੈ, ਜਦਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7472  ਹਨ ।

Advertisements

ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 6 ਮਰੀਜ ਪਜੇਟਿਵ ਪਾਏ ਗਏ ਹਨ,  ਹੁਸ਼ਿਆਰਪੁਰ ਸ਼ਹਿਰ ਵਿੱਚ 2  ਪਾਜੇਟਿਵ ਮਰੀਜ ਸਬੰਧਿਤ ਤੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ 4 ਪਾਜੇਟਵ ਮਰੀਜ ਹਨ। ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here