ਪਰਮਵੀਰ ਮੋਗਾ ਸਿਹਤ ਵਿਭਾਗ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਜਿਲਾ ਫਿਰੋਜ਼ਪੁਰ ਦੇ ਬਣੇ ਪ੍ਰਧਾਨ

ਫਿਰੋਜ਼ਪੁੁਰ (ਦ ਸਟੈਲਰ ਨਿਊਜ਼)। ਮਨੋਹਰ ਲਾਲ ਪ੍ਰਧਾਨ ਪੀ.ਐਮ.ਐਸ.ਯੁੂ ਜਿਲਾ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ, ਫਿਰੋਜ਼ਪੁਰ ਵਿਖੇ ਮਨਿਸਟੀਰੀਅਲ ਸਰਵਿਸ਼ਜ ਯੂਨੀਅਨ ਫਿਰੋਜ਼ਪੁਰ ਦੀ ਚੋਣਹੋਈ ।ਜਿਸ ਵਿੱਚ ਸਮੂਹ ਸਟਾਫ ਦਫਤਰ ਸਿਵਲ ਸਰਜਨ,ਫਿਰੋਜ਼ਪੁਰ ਅਤੇ ਫੀਲਡ ਸਟਾਫ ਹਾਜ਼ਰ ਹੋਇਆ । ਇਸ ਚੋਣ ਵਿੱਚ ਸਰਵ ਸੰਮਤੀ ਨਾਲ ਪਰਮਵੀਰ ਮੋਗਾ ਸੀਨੀਅਰ ਸਹਾਇਕ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਵਿਪਨ ਸ਼ਰਮਾ ਸੀਨੀਅਰ ਸਹਾਇਕ ਨੂੰ ਜਨਰਲ ਸਕੱਤਰ, ਸੁਰਿੰਦਰਪਾਲ ਸਿੰਘ ਸੁੱਲਾ ਕਲਰਕ ਨੂੰ ਵਿੱਤ ਸਕੱਤਰ ਅਤੇ ਚਰਨਜੀਤ ਸਿੰਘ ਕਲਰਕ ਨੂੰ ਅਡੀਸ਼ਨਲ ਜਨਰਲ ਸਕੱਤਰ ਚੁਣਿਆ ਗਿਆ । ਸਰਵਸੰਮਤੀ ਨਾਲ ਚੋਣ ਨੇਪਰੇ ਚੜਨ ਤੇ ਮਨੋਹਰ ਲਾਲ ਪ੍ਰਧਾਨ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਮੁਲਾਜ਼ਮਾ ਦੀਆ ਮੰਗਾ ਸਬੰਧੀ ਲਾਮਬੰਦ ਹੋਕੇ ਅਵਾਜ਼ ਬੁਲੰਦ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਟੈਨੋ ਕੈਟਾਗਿਰੀ ਦੀ ਪ੍ਰਮੋਸ਼ਨ ਸਬੰਧੀ ਸੂਬਾ ਪੱਧਰੀ ਪੀ.ਐਮ.ਐਸ.ਯੂ ਨੂੰ ਲਿਖਿਆ ਜਾਵੇਗਾ ਅਤੇ ਵਿਸ਼ੇਸ਼ ਰਣਨੀਤੀ ਤਹਿਤ ਸੰਘਰਸ਼ ਤੇਜ਼ ਕਰਦੇ ਹੋਏ ਸਟੈਨੋ ਕੈਟਾਗਿਰੀ ਦੀ ਪ੍ਰਮੋਸ਼ਨ ਪਹਿਲ ਦੇ ਅਧਾਰ ਤੇ ਕਰਵਾਈ ਜਾਵੇਗੀ।

Advertisements

ਪਰਮਵੀਰ ਸਿੰਘ ਮੋਗਾ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਪੀ.ਐਮ.ਐਸ.ਯੂ ਨੂੁੰ ਵਿਸ਼ਵਾਸ ਦਿਵਾਇਆ ਕਿ ਸਿਹਤ ਵਿਭਾਗ ਦੀ ਸਮੁੱਚੀ ਟੀਮ ਹਮੇਸ਼ਾ ਉਹਨਾ ਦੇ ਨਾਲਖੜੀ ਹੈ ਅਤੇ ਸਰਕਾਰ ਵਿਰੁੱਧ ਵਿੱਢੇ ਮੁਲਾਜ਼ਮ ਵਿਰੋਧੀ ਸੰਘਰਸ਼ ਵਿੱਚ ਵੱਧਚੜਕੇ ਹਿੱਸਾ ਪਾਵੇਗੀ। ਇਸ ਮੌਕੇ ਤੇ ਪਿੱਪਲ ਸਿਘ ਜਨਰਲ ਸਕੱਤਰ, ਪਰਦੀਪ ਕੁਮਾਰ ਵਿੱਤ ਸਕੱਤਰ ਪੀ.ਐਸ.ਐਮ.ਐਸ.ਯੁ, ਚੰਦਨ ਸਿੰਘ ਰਾਣਾ ਸਾਬਕਾ ਪ੍ਰਧਾਨ, ਰਵੀ ਕਾਤਾ, ਸੁਪਡੰਟ, ਸ਼੍ਰੀਮਤੀ ਮਨਜੀਤ ਕੌਰ ਸੁਪਰਡੰਟ, ਤÇ੍ਰਪਤੀ ਬਾਲਾ, ਸੁਰਿੰਦਰ ਕੌਰ, ਜਸਵਿੰਦਰ ਕੌਰ,ਸੁਖਜੀਤ ਕੋਰ, ਜੋਤੀ ਕਿਰਨ, ਦਲਜੀਤ ਕੌਰ, ਕ੍ਰਿਸ਼ਨ ਕੁਮਾਰ,ਮੁੱਖਾ ਕੁਮਾਰ, ਵਿਕਟਰ, ਜਸਵਿੰਦਰ ਸਿੰਘ, ਜਤਿੰਦਰ ਕੁਮਾਰ , ਮਨਜਿੰਦਰਪ੍ਰੀਤ ਸਿੰਘ ,ਬੀਰਇੰਦਰ ਸਿੰਘ, ਜਸਵਿੰਦਰ ਕੌਰ, ਖਿਮਾਂ ਸ਼ਰਮਾ ਅਤੇ ਸਮੁੱਚਾ ਅਮਲਾ ਹਾਜ਼ਰ ਸੀ ।

LEAVE A REPLY

Please enter your comment!
Please enter your name here