ਅੰਬੇਦਕਰ ਸੈਨਾ ਪੰਜਾਬ ਵਲੋਂ ਹਲਕਾ ਗੜ੍ਹਸ਼ੰਕਰ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ

ਮਾਹਿਲਪੁਰ (ਦ ਸਟੈਲਰ ਨਿਊਜ਼)। ਅੰਬੇਡਕਰ ਸੈਨਾ ਪੰਜਾਬ ਹਲਕਾ ਗੜ੍ਹਸ਼ੰਕਰ ਦੀ ਇਕ ਵਿਸ਼ਾਲ ਮੀਟਿੰਗ ਡਾਨਸੀਵਾਲ ਨੇੜੇ ਸੈਲਾ ਖ਼ੁਰਦ ਵਿਖੇ ਚੇਅਰਮੈਨ ਕੁਲਵੰਤ ਭੂੰਨੋ ਦੀ ਅਗਵਾਈ ਹੇਠ ਹੋਈ ਜਿਸ ਵਿਚ ਅੰਬੇਡਕਰ ਸੈਨਾ ਦੇ ਕਾਫਲੇ ਦਾ ਵਿਸਥਾਰ ਕਰਦੇ ਹੋਏ ਲੱਕੀ ਡਾਨਸੀਵਾਲ ਨੂੰ ਚੇਅਰਮੈਨ, ਦੀਪਾ ਰੀਹਲਾ ਨੂੰ ਸੈਲਾ ਯੂਨਿਟ ਦਾ ਪ੍ਰਧਾਨ, ਮੁਸਤਾਗ ਮਾਹਿਲਪੁਰ, ਜਨਰਲ ਸੈਕਟਰੀ ਸੈਲਾ ਖ਼ੁਰਦ, ਮਨਪ੍ਰੀਤ ਮਜ਼ਾਰਾਂ ਨੂੰ ਉਪ ਪ੍ਰਧਾਨ ਲਗਾਇਆ ਗਿਆ। ਰਵੀ ਰੱਤੂ ਨੂੰ ਬਹਿਰਾਮ ਯੂਨਿਟ ਦਾ ਪ੍ਰਧਾਨ ਲਗਾਇਆ ਗਿਆ।

Advertisements

ਇਸ ਮੌਕੇ ਐਡਵੋਕੇਟ ਹਨੀ ਆਜ਼ਾਦ, ਰਾਜਿੰਦਰ ਘੇੜਾ, ਸੁੱਖਾ ਸਿੰਘ ਆਜ਼ਾਦ ਸੋਚ, ਧਰਮਿੰਦਰ ਭੁਲਾਰਾਈ, ਸਨੀ ਹਵੇਲੀ, ਐਡਵੋਕੇਟ ਧਰਮਿੰਦਰ ਦਾਦਰਾ, ਸੁਖਦੇਵ ਡਾਨਸੀਵਾਲ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜਰ ਸਨ। ਇਸ ਮੌਕੇ ਨਵ ਨਿਜੁਕਤ ਨੌਜਵਾਨਾਂ ਨੂੰ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਅੰਬੇਦਕਰ ਸੈਨਾ ਹਮੇਸ਼ਾ ਹੀ ਜ਼ਬਰ ਜ਼ੁਲਮ ਦੇ ਖ਼ਿਲਾਫ਼ ਲੜਦੀ ਆਈ ਹੈ ਤੇ ਲੜਦੀ ਰਹੇਗੀ। ਤੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਹਮੇਸ਼ਾ ਵਿਰੋਧ ਕੀਤਾ ਜਾਵੇਗਾ ਤੇ ਇਸ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਜਾਂਦਾ ਰਹੇਗਾ।

LEAVE A REPLY

Please enter your comment!
Please enter your name here