1 ਅਸਲਾ ਲਾਇਸੰਸ ਤੇ 2 ਤੋਂ ਵੱਧ ਹਥਿਆਰ ਰੱਖਣਾ ਗੈਰਕਾਨੂੰਨੀ, ਹਥਿਆਰ ਤੁਰੰਤ ਜਮਾਂ ਕਰਵਾ ਕੇ ਲਾਇਸੰਸ ਤੋਂ ਡਿਲੀਟ ਕਰਵਾਇਆ ਜਾਵੇ: ਰਾਜਦੀਪ

ਫਿਰੋਜ਼ਪੁਰ  (ਦ ਸਟੈਲਰ ਨਿਊਜ਼)। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ  ਕੋਈ ਵੀ ਅਸਲਾ ਲਾਇਸੰਸ ਧਾਰਕ ਆਪਣੇ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ। ਜੇਕਰ ਕੋਈ ਵੀ ਇੱਕ ਲਾਇਸੰਸ ਤੇ 2 ਤੋਂ ਜਿਆਦਾ ਹਥਿਆਰ ਰੱਖਦਾ ਹੈ ਤਾਂ ਉਸ ਦਾ ਲਾਇਸੰਸ ਅਣਅਧਿਕਾਰਤ ਮੰਨਿਆ ਜਾਵੇਗਾ ਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਨੋਟਿਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਜ਼ਿਲ੍ਹੇ ਵਿਚ ਹੱਲੇ ਤੱਕ ਕਈ ਅਸਲਾ ਲਾਇਸੰਸ ਧਾਰਕਾਂ ਵੱਲੋਂ ਇੱਕ ਅਸਲਾ ਲਾਇਸੰਸ ਤੇ 2 ਤੋਂ ਜਿਆਦਾ ਹਥਿਆਰ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਲਾਇਸੰਸ ਧਾਰਕਾਂ ਕੋੱਲ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਹਨ, ਉਹ ਆਪਣਾ ਤੀਸਰਾ ਅਸਲਾ ਨਜਦੀਕੀ ਥਾਣੇ/ਯੂਨਿਟ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਤੁਰੰਤ ਜਮ੍ਹਾਂ ਕਰਵਾਉਣ ਅਤੇ ਤੀਸਰੇ ਵਾਧੂ ਅਸਲੇ ਨੂੰ ਆਪਣੇ ਅਸਲੇ ਲਾਇਸੰਸ ਤੋਂ ਡਿਲੀਟ ਵੀ ਜ਼ਰੂਰ ਕਰਵਾਉਣ।

ਉਨ੍ਹਾਂ ਕਿਹਾ ਕਿ ਅਸਲਾ ਵੇਚਣ/ਟਰਾਂਸਫਰ ਕਰਨ ਦੀ ਕਾਰਵਾਈ ਲਈ ਆਪਣੇ ਨਜਦੀਕੀ ਸੇਵਾ ਕੇਂਦਰ ਵਿੱਚ ਐਨਓਸੀ ਫਾਰ ਸੇਲ ਲੈ ਕੇ ਆਪਣੇ ਲਾਇੰਸਸ ਤੋਂ ਤੀਸਰਾ ਅਸਲਾ ਡਿਲੀਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਸਲਾ ਲਾਇਸੰਸ ਧਾਰਕ ਆਪਣਾ ਤੀਸਰਾ ਵਾਧੂ ਅਸਲਾ ਤੁਰੰਤ ਜਮ੍ਹਾਂ ਕਰਵਾ ਕੇ ਆਪਣੇ ਲਾਇਸੰਸ ਤੋਂ ਡਿਲੀਟ ਨਹੀਂ ਕਰਵਾਉਂਦਾ ਤਾਂ ਉਸਦਾ ਤੀਸਰਾ ਵਾਧੂ ਅਸਲਾ ਨਜਾਇਜ ਮੰਨਿਆ ਜਾਵੇਗਾ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here