ਇਸ ਹਫ਼ਤੇ ਡੇਰਾ ਬਾਬਾ ਨਾਨਕ ਬਲਾਕ, ਕਲਾਨੌਰ ਤੇ ਦੋਰਾਂਗਲਾ ਬਲਾਕਾਂ ਦੇ 5 ਦਰਜ਼ਨ ਸਰਹੱਦੀ ਪਿੰਡਾਂ ਵਿੱਚ ਲੱਗਣਗੇ ਮੈਡੀਕਲ ਕੈਂਪ

ਗੁਰਦਾਸਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਭਾਰਤ-ਪਕਿਸਤਾਨ ਸਰਹੱਦ ਨਾਲ ਲੱਗਦੇ ਦੂਰ-ਦੁਰਾਡੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਉਨਾਂ ਦੇ ਘਰ ਦੇ ਕੋਲ ਸਿਹਤ ਸੇਵਾਵਾਂ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਰਹੱਦੀ ਪਿੰਡਾਂ ਵਿੱਚ ਮੈਡੀਕਲ ਵੈਨਾਂ ਪਹੁੰਚਾਈਆਂ ਜਾ ਰਹੀਆਂ ਹਨ ਜੋ ਓਥੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇ ਰਹੀਆਂ ਹਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਹਫ਼ਤੇ ਸਰਹੱਦ ਨਾਲ ਲੱਗਦੇ ਬਲਾਕ ਡੇਰਾ ਬਾਬਾ ਨਾਨਕ ਬਲਾਕ, ਕਲਾਨੌਰ ਅਤੇ ਦੋਰਾਂਗਲਾ ਬਲਾਕਾਂ ਦੇ 59 ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ 3 ਅਕਤੂਬਰ ਨੂੰ ਸਰਹੱਦੀ ਪਿੰਡ ਭਗਤਾਣਾ ਤੁੱਲੀਆਂ, ਭਗਤਾਣਾ ਬੋਹੜਵਾਲਾ, ਮੇਤਲਾ, ਅਗਵਾਨ, ਹਰੂਵਾਲ, ਤਾਜਪੁਰ, ਜੱਡੇਏ, ਚੱਕ ਰਾਜਾ, ਹਕੀਮਪੁਰ ਅਤੇ ਮੱਦੇਪੁਰ ਵਿਖੇ ਮੈਡੀਕਲ ਕੈਂਪ ਲੱਗਣਗੇ। ਇਸੇ ਤਰਾਂ 4 ਅਕਤੂਬਰ ਨੂੰ ਚੌੜਾ ਬਾਜਵਾ, ਚੰਦੂ ਨੰਗਲ, ਪੱਖੋਕੇ ਟਾਹਲੀ, ਸਾਧਾਂਵਾਲੀ, ਵਜ਼ੀਰਪੁਰ, ਚੌਂਤਰਾ, ਸਲਾਚ, ਮਿਰਜਾਪੁਰ, ਚੱਕਰੀ, 5 ਅਕਤੂਬਰ ਨੂੰ ਖਾਸਾਂਵਾਲੀ, ਪੱਲੇ ਨੰਗਲ, ਵੈਰੋਕੇ, ਠੇਠਰਕੇ, ਨਿੱਕਾ ਠੇਠਰਕੇ, ਹਸਨਪੁਰ, ਵਜ਼ੀਰਪੁਰ, ਸੰਦਲਪੁਰ, ਮੈਨੀ ਮਿਲਾਹ ਅਤੇ ਠਾਕਰਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲੱਗਣਗੇ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਅਕਤੂਬਰ ਨੂੰ ਘਣੀਏ ਕੇ ਬੇਟ, ਧਰਮਕੋਟ ਰੰਧਾਵਾ, ਧਰਮਕੋਟ ਪੱਤਣ, ਰੱਤੜ-ਛੱਤੜ, ਗੋਲਾ ਢੋਲਾ, ਇਸਲਾਮਪੁਰ, ਮੁਲਕਚੱਕ, ਨਡਾਲਾ, ਠੁੰਡੀ, ਸ਼ਮਸ਼ੇਰਪੁਰ, 7 ਅਕਤੂਬਰ ਨੂੰ ਪੱਖੋ ਕੇ ਮਹਿਮਾਰਾ, ਖੋਦੇ ਬੇਟ, ਪੱਤੀ ਹਵੇਲੀਆ, ਜੌੜੀਆਂ ਖੁਰਦ, ਰੱਤਾ, ਦੋਸਤਪੁਰ, ਸਹੂਰਕਲਾਂ, ਬੋਹੜ ਵਡਾਲਾ, ਰੁਡਿਆਨਾ, ਉਰੀਲਾ ਖੁਰਦ ਅਤੇ 8 ਅਕਤੂਬਰ ਨੂੰ ਡਾਲਾ, ਮੰਗੀਆ, ਖੰਨਾ ਚਮਾਰਾ, ਨਿਕੋ ਸਰਾਏ, ਸ਼ਾਹਪੁਰ ਜਾਜਨ, ਰੋਸੇ, ਚੰਦੂ ਵਡਾਲਾ, ਲੋਪਾ, ਪਕੀਵਾਂ ਅਤੇ ਮੀਰ ਕਚਾਣਾਂ ਪਿੰਡਾਂ ਵਿਖੇ ਮੁਫ਼ਤ ਮੈਡੀਕਲ ਕੈਂਪ ਲੱਗਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਅਤੇ ਸਿਹਤ ਵਿਭਾਗ ਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਨਾਂ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਇਨਾਂ ਮੁਫ਼ਤ ਮੈਡੀਕਲ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here