ਡੈਮੋਕਰੇਟਿਕ ਟੀਚਰਜ਼ ਫਰੰਟ ਨੇ ‘ਸਕੱਤਰ ਭਜਾਓ,ਸਿੱਖਿਆ ਬਚਾਓ’ ਨਾਹਰੇ ਤਹਿਤ ਫੂਕਿਆ ਸਕੱਤਰ ਦਾ ਪੁਤਲਾ

ਦਸੂਹਾ (ਦ ਸਟੈਲਰ ਨਿਊਜ਼)। ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਜਨਰਲ ਕੌਂਸਲ ਦੇ ਫੈਸਲੇ ਅਨੁਸਾਰ ਸਿੱਖਿਆ ਦਾ ਘਾਣ ਕਰਨ ਵਾਲੇ ਸਿੱਖਿਆ ਸਕੱਤਰ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਤਹਿਤ ਅੱਜ ਡੀਟੀਐਫ ਦੀ ਦਸੂਹਾ ਇਕਾਈ ਵਲੋਂ ਪਾਂਡਵ ਸਰੋਵਰ ਵਿੱਚ ਰੋਸ ਰੈਲੀ ਕਰਨ ਉਪਰੰਤ ਦਸੂਹਾ ਮੁਕੇਰੀਆਂ ਰੋਡ ਤੇ ਵਰਦੇ ਮੀਂਹ ਚ ਸਿੱਖਿਆ ਸਕੱਤਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦੇ ਹੋਏ ਡੀਟੀਐਫ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਸੂਬਾ ਪ੍ਰੈਸ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਸਿੱਖਿਆ ਸਕੱਤਰ ਆਨਲਾਈਨ ਸਿੱਖਿਆ ਦੇ ਨਾਂ ਤਹਿਤ ਅਧਿਆਪਕਾ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਬੇਲੋੜਾ ਦਬਾਅ ਪਾ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਸਿੱਖਿਆ ਦਾ ਉਜਾੜਾ ਕਰ ਰਿਹਾ ਹੈ ਉੱਥੇ ਆਨਲਾਈਨ ਸਿੱਖਿਆ ਨੁੂੰ ਅਧਿਆਪਕਾ ਦੇ ਬਦਲ ਵਜੋ ਪੇਸ਼ ਕੀਤਾ ਜਾ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਇਸ ਸਮੇਂ ਜਦੋਂ ਸਾਲਾਨਾ ਪੇਪਰਾਂ ਦੀ ਤਿਆਰੀ ਕਰਨ ਦਾ ਸਮਾਂ ਹੁੰਦਾ ਹੈ ਪਰ ਸਿੱਖਿਆ ਸਕੱਤਰ ਬੇਲੋੜੇ ਆਨਲਾਈਨਾ ਟੈਸਟਾਂ ਵਿੱਚ ਉਲਝਾ ਕੇ ਵਿਦਿਆਰਥੀਆਂ ਦੀ ਸਿੱਖਿਆ ਦਾ ਨੁਕਸਾਨ ਕਰ ਰਿਹਾ ਹੈ ਸਿੱਖਿਆ ਸਕੱਤਰ ਵੱਲੋੰ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਬੁਨਿਆਦੀ ਕਾਰਜ ਤੋੰ ਹਟਾ ਕੇ ਵੱਖ ਵੱਖ ਤਰਾਂ ਦੇ ਨਿਰਾਧਾਰ ਅੰਕੜਿਆਂ ਇਕੱਠੇ ਕਰਨ ਵਾਲੇ ਕਰਿੰਦੇ ਬਣਾਉਣ,ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਰਚਨਾਤਮਾਕਤਾ ਨੂੰ ਬੁਰੀ ਤਰਾਂ ਰੋਲਣ,ਸਕੂਲ ਖੋਲਣ ਦੇ ਬਾਵਜੂਦ ਬੱਚਿਆਂ ਨੂੰ ਆਨਲਾਈਨ ਸਿੱਖਿਆ ਦਾ ਬਦਲ ਦੇਣ ਸਮੇਤ ਅਧਿਆਪਕਾਂ ਨਾਲ਼ ਜੁੜੇ ਮਸਲਿਆਂ ਤੇ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ ਜਿਸ ਦਾ ਫਰੰਟ ਡਟ ਕੇ ਵਿਰੋਧ ਕਰਦਾ ਹੈ।ਇਸ ਸਮੇ ਵੱਖ ਵੱਖ ਜੱਥੇਬੰਦੀਆ ਦੇ ਅਧਿਆਪਕ ਆਗੂ ਗੁਰਜਿੰਦਰਪਾਲ ਸਿੰਘ, ਦਲਜੀਤ ਸਿੰਘ, ਜਗਦੀਪ ਸਿੰਘ, ਲਖਵੀਰ ਸਿੰਘ, ਅੰਮਿ੍ਤਪਾਲ ਸਿੰਘ, ਵਿਨੋਦ ਕੁਮਾਰ, ਜਸਵਿੰਦਰ ਸਿੰਘ, ਲੈਕਚਰਾਰ ਬਲਜੀਤ ਸਿੰਘ ,ਵਿਪਨ ਕੁਮਾਰ,ਅਜੀਤ ਸਿੰਘ, ਕੁਮਾਰ ਗੌਰਵ, ਮਨਜੀਤ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਲਖਵਿੰਦਰ ਸਿੰਘ, ਹਰਦੀਪ ਵਾਸੂਦੇਵਾ, ਸੁਖਦੇਵ ਕਾਜਲ, ਗੁਰਨਾਮ ਸਿੰਘ, ਜਗਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here