ਫ਼ਿਰੋਜ਼ਪੁਰ: ਵੋਟਰ ਆਪਣੀ ਵੋਟ ਦੇ ਮਹੱਤਵਪੂਰਨ ਅਧਿਕਾਰ ਦਾ ਮਹੱਤਵ ਸਮਝਣ: ਜ਼ਿਲ੍ਹਾ ਚੋਣ ਅਫਸਰ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਸਾਡੇ ਦੇਸ਼ ਦੇ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੇ ਨਾਗਰਿਕ ਹਾਂ। ਲੋਕਤੰਤਰ ਦੀ ਸਫ਼ਲਤਾ ਅਤੇ ਮਜ਼ਬੂਤੀ ਲਈ ਹਰ ਇੱਕ ਵੋਟ ਮਹੱਤਵਪੂਰਨ ਹੈ। ਇਸ ਲਈ ਵੋਟਰ ਆਪਣੀ ਵੋਟ ਦੇ ਮਹੱਤਵ ਨੂੰ ਸਮਝਣ ਅਤੇ ਵੱਧ ਤੋ ਵੱਧ ਲੋਕ ਵੋਟਿੰਗ ਪ੍ਰਕਿਰਿਆ ਨਾਲ ਜੁੜਨ । ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਸ. ਗੁਰਪਾਲ ਸਿੰਘ ਚਾਹਲ ਨੇ ਜ਼ਿਲ੍ਹਾ ਪੱਧਰੀ 11ਵੇ ਰਾਸ਼ਟਰੀ ਵੋਟਰ ਦਿਵਸ ਸਮਾਗਮ ਦੇ ਪ੍ਰਧਾਨਗੀ ਭਾਸ਼ਨ ਦੋਰਾਨ ਕੀਤਾ। ਉਨ੍ਹਾਂ ਸਮਾਗਮ ਦੌਰਾਨ ਲੋਕਤੰਤਰਿਕ ਪ੍ਰੰਪਰਾਵਾਂ ਨੂੰ ਬਣਾਏ ਰੱਖਣ, ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾਂ ਨੂੰ ਬਰਕਰਾਰ ਰੱਖਦੇ ਹੋਏ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਸਬੰਧੀ ਸੁਹੰ ਵੀ ਚੁਕਾਈ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ 18 ਤੋਂ 19 ਸਾਲ ਦੇ ਨਵੇਂ ਵੋਟਰਾਂ ਨੂੰ ਫ਼ੋਟੋ ਵੋਟਰ ਕਾਰਡ ਵੰਡੇ ਗਏ।   ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਵੱਲੋ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨ ਜਿਲ੍ਹੇ ਦੇ ਵੱਖ ਵੱਖ ਪ੍ਰਮੁੱਖ ਸਥਾਨਾਂ ਤੇ ਪਹੁੰਚ ਕੇ ਆਮ ਵੋਟਰਾ ਤੋ ਇਲਾਵਾ ਨੌਜਵਾਨ ,ਵਿਕਲਾਂਗ ਵੋਟਰਾਂ,ਪ੍ਰਵਾਸੀ ਮਜ਼ਦੂਰਾਂ ,ਸਰਵਿਸ ਵੋਟਰਾਂ ਅਤੇ ਐਨ ਆਰ ਆਈ ਵੋਟਰਾ ਦੀ ਚੋਣਾਂ ਦੋਰਾਨ ਭਾਗੀਦਾਰੀ ਨੂੰ ਵਧਾਉਣ ਲਈ ਵਿਸ਼ੇਸ਼ ਤੋਰ ਤੇ ਜਾਗਰੂਕ ਕਰੇਗੀ ।

Advertisements

ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਫਸਰ ਗੁਰਪਾਲ ਸਿੰਘ ਚਾਹਲ ਨੇ ਸਮੂਹ ਹਾਜ਼ਰੀਨ ਨੂੰ ਕਿਹਾ ਕਿ ਸਾਡੇ ਸੰਵਿਧਾਨ ਨੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਨੌਜਵਾਨ ਵਰਗ ਨੂੰ ਪ੍ਰੇਰਤ ਕੀਤਾ ਕਿ ਨੌਜਵਾਨ ਸ਼ਕਤੀ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰ ਸਕਦੀ ਹੈ, ਇਸ ਲਈ ਨੌਜਵਾਨ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਵੋਟ ਦਾ ਨਿਡਰ ਹੋ ਕੇ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਸਮੂਹ ਨੌਜਵਾਨਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਵੱਲੋਂ ਵੱਧ ਤੋਂ ਵੱਧ ਵੋਟ ਬਣਵਾਏ ਜਾਣ ਅਤੇ ਉਹ ਆਪਣੀ ਵੋਟ ਦੇ ਹੱਕ ਦਾ ਬਿਨਾਂ ਡਰ, ਭੈਅ ਜਾਂ ਲਾਲਚ ਦੇ ਇਸਤੇਮਾਲ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ, ਸ. ਰਣਜੀਤ ਸਿੰਘ ਐੱਸਡੀਐਮ ਜ਼ੀਰਾ  ਨੇ ਵੀ ਸੰਬੋਧਨ ਕਰਦਿਆਂ ਵੋਟ ਦਾ ਇਸਤੇਮਾਲ ਨਿਡਰ ਹੋ ਕੇ ਬਿਨਾਂ ਕਿਸੇ ਲਾਲਚ ਦੇ ਕਰਨ ਦੀ ਅਪੀਲ ਕੀਤੀ  । ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਦੀ ਵਿਦਿਆਰਥਨ ਮਿਸ ਦਿਵਿਆ ਨੇ ਵੋਟ ਦੀ ਮਹੱਤਤਾ ਤੇ ਪ੍ਰਭਾਵਸ਼ਾਲੀ ਭਾਸ਼ਨ ਦਿੱਤਾ ।

ਇੰਦਰਜੀਤ ਜੋਸ਼ੀ ਤਹਿਸੀਲਦਾਰ ਚੋਣਾਂ  ਅਤੇ ਜਿਲ੍ਹਾ  ਸਵੀਪ ਨੋਡਲ ਅਫਸਰ ਡਾ. ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਰਾਸ਼ਟਰੀ ਵੋਟਰ ਦਿਵਸ ਦੇ ਇਤਿਹਾਸ ਦਾ ਜਿਕਰ ਕਰਦਿਆਂ ਦੱਸਿਆ ਕਿ ਲੋਕਤੰਤਰਿਕ ਦੇਸ਼ ਵਿਚ ਵੋਟ ਦੀ ਅਥਾਹ ਤਾਕਤ ਹੈ, ਇਸ ਲਈ 25 ਜਨਵਰੀ ਦਾ ਦਿਨ ਹਰ ਸਾਲ ਰਾਸ਼ਟਰੀ ਵੋਟਰ ਦਿਵਸ ਵਜੋਂ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਮਾਗਮ ਵਿੱਚ ਚੋਣਾਂ ਨਾਲ ਸਬੰਧਤ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨ ਦਿੱਤੇ ਗਏ। ਜਿਹਨਾਂ ਵਿੱਚ ਐੱਸ ਡੀ ਐੱਮ ਜ਼ੀਰਾ ਸ. ਰਣਜੀਤ ਸਿੰਘ ਭੁੱਲਰ ਨੂੰ  ਸਰਵਉਤਮ ਰਿਟਰਨਿੰਗ ਅਫਸਰ  ,ਕੋਮਲ ਅਰੋੜਾ ਡਿਪਟੀ ਡੀ ਈ ਓ ਨੂੰ ਬੈਸਟ ਨੋਡਲ ਅਫਸਰ,ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਚਰਨਦੀਪ ਕੌਰ ਸਰਵਉਤਮ ਬੂਥ ਲੈਵਲ ਅਧਿਕਾਰੀ,ਕਮਲ ਸ਼ਰਮਾ ਅਤੇ ਲਖਵਿੰਦਰ ਸਿੰਘ ਸਵੀਪ ਨੋਡਲ ਇੰਚਾਰਜ , ਅਮਨਦੀਪ ਕੌਰ ਸਰਵਊਤਮ  ਚੋਣ ਸਾਖਰਤਾ ਕਲੱਬ ਇੰਚਾਰਜ ,ਸਵੀਪ ਆਈਕੋਨ ਹਰੀਸ਼ ਮੋਗਾ ਤੋ ਇਲਾਵਾ ਲੇਖ ਮੁਕਾਬਲੇ ਵਿੱਚ ਸ਼ਲਾਘਾਯੋਗ ਕਾਰੁਜਗਾਰੀ ਲਈ 03 ਆਂਗਨਵਾੜੀ ਵਰਕਰਾਂ ਵੀ ਸ਼ਾਮਿਲ ਸਨ।

ਇਸ ਮੌਕੇ ਇੰਦਰਜੀਤ ਜੋਸ਼ੀ ਤਹਿਸੀਲਦਾਰ, ਡਾ. ਸਤਿੰਦਰ ਸਿੰਘ ਸਵੀਪ ਨੋਡਲ ਅਫਸਰ, ਤਰਲੋਚਨ ਸਿੰਘ ਪ੍ਰੋਗਰਾਮਰ, ਕਮਲ ਸ਼ਰਮਾ, ਲਖਵਿੰਦਰ ਸਿੰਘ ਪਿੱਪਲ ਸਿੰਘ, ਚਮਕੌਰ ਸਿੰਘ, ਸ਼ਮਾ ਰਾਣੀ ,ਪ੍ਰਵੀਨ ਬਾਲਾ, ਪਿੱਪਲ ਸਿੰਘ, ਸੁਖਚੈਨ ਸਿੰਘ, ਚਰਨਜੀਤ ਸਿੰਘ ਚਾਹਲ ਅਤੇ ਜਸਵੰਤ ਸਿੰਘ ਸੈਣੀ ਵੀ  ਹਾਜ਼ਰ ਸਨ।

LEAVE A REPLY

Please enter your comment!
Please enter your name here