ਪਠਾਨਕੋਟ: ਅਵੇਅਰਨੇਸ ਮਿਸਨ ਨੇ ਸਰਕਾਰੀ ਸਕੂਲ ਨਰੋਟ ਮਹਿਰਾ ਦੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ ਅਤੇ ਸਟੇਸਨਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿੱਚ ਸਕੂਲ ਪਿ੍ਰੰਸੀਪਲ ਨੀਲਮ ਰਾਠੌਰ ਦੀ ਅਗਵਾਈ ਵਿੱਚ ਸਕੂਲ ਦੇ ਓਲਡ ਸਟੂਡੈਂਟ ਚੰਡੀਗੜ੍ਹ ਪੁਲਿਸ ਤੋਂ ਰਿਟਾਇਰਡ ਸਬ ਇੰਸਪੈਕਟਰ ਦਿਲਾਵਰ ਸਿੰਘ ਠਾਕੁਰ ਦੇ ਸਨਮਾਨ ਵਿੱਚ ਅਵੇਅਰਨੈਸ ਮਿਸਨ ਐਨਜੀਓ ਵੱਲੋਂ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਪਹੁੰਚ ਕੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਸਮਾਰੋਹ ਵਿੱਚ ਸਕੂਲ ਦੇ ਓਲਡ ਸਟੂਡੈਂਟ ਸਬ ਇੰਸਪੈਕਟਰ ਦਿਲਾਵਰ ਸਿੰਘ ਠਾਕੁਰ ਅਤੇ ਅਵੇਅਰਨੇਸ ਮਿਸਨ ਦੇ ਮੈਂਬਰ ਚੰਡੀਗੜ੍ਹ ਪੁਲਿਸ ਵਿੱਚ ਤੈਨਾਤ ਇੰਸਪੈਕਟਰ ਰਾਮ ਦਿਆਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ,  ਜਦਕਿ ਵਿਸੇਸ ਮਹਿਮਾਨ ਦੇ ਤੌਰ ਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਹੁਸਆਰਪੁਰ ਸੰਜੀਵ ਗੌਤਮ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ, ਸਰਪੰਚ ਰਾਜ ਕੁਮਾਰ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਅਵੇਅਰਨੇਸ ਮਿਸਨ ਦੇ ਮੈਂਬਰ ਸਾਮਲ ਹੋਏ।

Advertisements

ਸਮਾਰੋਹ ਦੌਰਾਨ ਇੰਸਪੈਕਟਰ ਰਾਮ ਦਿਆਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਬ ਇੰਸਪੈਕਟਰ ਦਿਲਾਵਰ ਸਿੰਘ ਠਾਕੁਰ ਦੇ ਚੰਡੀਗੜ੍ਹ ਪੁਲਿਸ ਵਿੱਚ ਬੇਹਤਰੀਨ ਸੇਵਾਵਾਂ ਨਿਭਾਉਣ ਤੋਂ ਬਾਅਦ ਰਿਟਾਇਰਡ ਹੋਣ ਤੋਂ ਬਾਅਦ ਨਵੀਂ ਜਿੰਦਗੀ ਸੁਰੂ ਕਰਨ ਦੇ ਮੌਕੇ ਤੇ ਸਕੂਲ ਦੇ 470 ਬੱਚਿਆਂ ਨੂੰ ਯੂਨੀਫਾਰਮ ਅਤੇ ਸਟੇਸਨਰੀ ਵੰਡੀ ਗਈ, ਇਸਦੇ ਨਾਲ ਹੀ ਸਕੂਲ ਦੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਵਿਸੇਸ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

 ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਰਿਟਾਇਰਡ ਸਬ ਇੰਸਪੈਕਟਰ ਦਿਲਾਵਰ ਸਿੰਘ ਠਾਕੁਰ ਨੇ ਦੱਸਿਆ ਕਿ ਇੰਸਪੈਕਟਰ ਰਾਮ ਦਿਆਲ ਵੱਲੋਂ ਚੰਡੀਗੜ੍ਹ ਵਿੱਚ 2001 ਤੋਂ ਅਵੇਰਨੈਸ ਮਿਸਨ ਐਨਜੀਓ ਦੀ ਸੁਰੂਆਤ ਕੀਤੀ ਗਈ ਸੀ, ਇਸ ਐਨਜੀਓ ਬਣਾਉਣ ਦਾ ਮਕਸਦ ਮਾਨਵਤਾ ਦੀ ਸੇਵਾ ਕਰਦੇ ਹੋਏ ਹਰ ਇਕ ਬੱਚੇ ਤੱਕ ਸਿੱਖਿਆ ਦੀ ਜੋਤ ਨੂੰ ਪਹੁੰਚਾਉਣਾ ਹੈ। ਜਿਸ ਮਕਸਦ ਨੂੰ ਉਹ ਆਪਣੇ ਪਰਿਵਾਰ ਅਤੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਪ੍ਰਾਪਤ ਕਰਨ ਵਿੱਚ ਲੱਗੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਮਾਨਵਤਾ ਦੀ ਸੇਵਾਵਾਂ ਦੀ ਬਦੌਲਤ ਚੰਡੀਗੜ੍ਹ ਪ੍ਰਸਾਸਨ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਇੰਸਪੈਕਟਰ ਰਾਮ ਦਿਆਲ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਉਹਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿੱਚੋਂ ਹੀ ਪੜ੍ਹ ਕੇ ਹੀ ਉਹ ਇਸ ਮੁਕਾਮ ਤੇ ਪਹੁੰਚੇ ਸਨ ਅਤੇ ਅਵੇਅਰਨੇਸ ਮਿਸਨ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਹੁਣ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਇੰਸਪੈਕਟਰ ਰਾਮ ਦਿਆਲ ਨੇ ਇਸ ਮੌਕੇ ਤੇ ਬੱਚਿਆਂ ਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨ ਅਤੇ ਪੜ੍ਹ ਲਿਖ ਕੇ ਆਪਣਾ ਭਵਿੱਖ ਸਵਾਰਨ ਲਈ ਪ੍ਰੇਰਿਤ ਕੀਤਾ। ਉਹਨਾਂ ਬੱਚਿਆਂ ਨਾਲ ਆਪਣੇ ਜੀਵਨ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ ਅਤੇ ਬੱਚਿਆਂ ਨੂੰ ਬਹੁਤ ਹੀ ਰੋਚਕ ਸੈਲੀ ਨਾਲ ਉਹਨਾਂ ਦੇ ਭਵਿੱਖ ਪ੍ਰਤੀ ਸੁਚੇਤ ਕੀਤਾ। ਉਹਨਾਂ ਨੇ ਇਸ ਮੌਕੇ ਤੇ ਘੋਸਨਾ ਕੀਤੀ ਕਿ ਇਸ ਸਕੂਲ ਦੇ ਜੋ ਵੀ ਬੱਚੇ ਬੋਰਡ ਇਮਤਿਹਾਨਾਂ ਵਿੱਚੋਂ 90 ਪ੍ਰਤੀਸਤ ਤੋਂ ਵੱਧ ਨੰਬਰ ਪ੍ਰਾਪਤ ਕਰਨਗੇ ਉਨ੍ਹਾਂ ਨੂੰ ਵਿਸੇਸ ਇਨਾਮ ਦਿੱਤਾ ਜਾਵੇਗਾ, ਇਸਦੇ ਨਾਲ ਹੀ ਮਾਤਾ-ਪਿਤਾ ਰਹਿਤ ਬੱਚਿਆਂ ਦੀ ਸਾਰੀ ਫੀਸ ਉਨ੍ਹਾਂ ਦੇ ਮਿਸਨ ਵੱਲੋਂ ਦਿੱਤੀ ਜਾਵੇਗੀ ।

ਇਸਦੇ ਨਾਲ ਹੀ ਰਿਟਾਇਰਡ ਸਬ ਇੰਸਪੈਕਟਰ ਦਿਲਾਵਰ ਸਿੰਘ ਨੇ ਘੋਸਣਾ ਕੀਤੀ ਕਿ ਅਗਲੇ ਸਾਲ ਨਵੋਦਿਆ ਵਿਦਿਆਲਿਆ ਦੇ ਦਾਖਲੇ ਲਈ ਇਮਤਿਹਾਨ ਦੇਣ ਵਾਲੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਇਸ ਪਿੰਡ ਦੇ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਲਈ ਉਹਨਾਂ ਵੱਲੋਂ ਆਪਣੇ ਖਰਚੇ ਤੇ ਵਿਸੇਸ ਪ੍ਰਬੰਧ ਕੀਤਾ ਜਾਵੇਗਾ। ਸਮਾਰੋਹ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਅਤੇ ਸਕੂਲ ਪਿ੍ਰੰਸੀਪਲ ਨੀਲਮ ਰਾਠੌਰ ਨੇ ਸਾਰੇ ਮਹਿਮਾਨਾਂ ਦਾ ਅਜ ਦੇ ਸਮਾਰੋਹ ਵਿੱਚ ਸਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਰਜੁਨ ਠਾਕੁਰ, ਮਨੁਜ ਪ੍ਰਤਾਪ, ਕਮਲ ਕਿਸੋਰ, ਰਮੇਸ ਕੁਮਾਰ, ਜਲਿ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਮੀਤੂ, ਅਨਿਲ ਕੁਮਾਰ, ਮਾਸਟਰ ਤਰਸੇਮ ਲਾਲ, ਮਾਸਟਰ ਪਵਨ, ਦਾਰਾ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here