ਪ੍ਰੋਸੈਸ ਸਰਵਰ ਅਤੇ ਬੈਲਿਫਜ ਸੰਮਨ ਰਸੀਵ ਕਰਵਾ ਕੇ ਐਪ ਤੇ ਆਨ ਲਾਈਨ ਕਰਨਗੇ ਦਰਜ-ਜਿਲ੍ਹਾ ਤੇ ਸ਼ੈਸਨ ਜੱਜ

ਪਠਾਨਕੋਟ (ਦ ਸਟੈਲਰ ਨਿਊਜ਼)। ਹੁਣ ਜੂਡੀਸਰੀ (ਨਿਆ ਪਾਲਿਕਾ ) ਵੱਲੋਂ ਪਹਿਲਾ ਤੋਂ ਹੀ ਹਰੇਕ ਮਾਮਲੇ ਦੀ ਜਾਣਕਾਰੀ ਲਈ ਈ-ਕੋਰਟ ਸਰਵਿਸ ਚਲਾਈ ਜਾ ਰਹੀ ਹੈ ਅਤੇ ਇਸ ਕੜ੍ਹੀ ਅੰਦਰ ਈ ਕਮੇਟੀ ਮਾਨਯੋਗ ਸੁਪਰੀਮ ਕੋਰਟ ਆਫ ਇੰਡਿਆ ਦੀਆਂ ਹਦਾਇਤਾਂ ਅਨੁਸਾਰ ਵਿੱਕ ਹੋਰ ਨਵੀਂ ਤਬਦੀਲੀ ਆਈ ਹੈ ਹੁਣ ਜਿਸ ਵੀ ਵਿਅਕਤੀ ਨੂੰ ਸੰਮਨ ਭੇਜਿਆ ਜਾਵੇਗਾ ਉਸ ਨੂੰ ਸੰਮਨ ਰਸੀਵ ਕਰਵਾ ਕੇ ਉਸ ਦੀ ਫੋਟੋ ਖਿੱਚ ਕੇ ਐਪ ਤੇ ਡਾਊਨਲੋਡ ਕੀਤੀ ਜਾਵੇਗੀ ਅਤੇ ਨਾਲ ਹੀ ਡਿਜੀਟਲ ਸਾਈਨ ਵੀ ਲਏ ਜਾਣਗੇ। ਇਹ ਪ੍ਰਗਟਾਵਾ ਕੰਵਲਜੀਤ ਸਿੰਘ ਬਾਜਵਾ ਜਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿਵੇਂ ਹੀ ਵਿਅਕਤੀ ਸੰਮਨ ਰਸੀਵ ਕਰੇਗਾ ਉਸ ਦੀ ਸਾਰੀ ਜਾਣਕਾਰੀ ਵੀ NS“5P (National Service and “racking of 5lectronic Processes) ਸਾਫਟਵੇਅਰ ਤੇ ਦਰਜ ਹੋ ਜਾਵੇਗੀ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਪਰਿੰਦਰ ਸਿੰਘ ਸਿਵਲ ਜੱਜ ਸੀਨੀਅਰ ਡਿਵੀਜਨ ਪਠਾਨਕੋਟ, ਕਮਲਦੀਪ ਸਿੰਘ ਚੀਫ ਜੂਡੀਸਿਅਲ ਮੈਜਿਸਟ੍ਰੇਟ ਪਠਾਨਕੋਟ ਅਤੇ ਹੋਰ ਜੱਜ ਸਾਹਿਬਾਨ ਵੀ ਹਾਜ਼ਰ ਸਨ। ਜਿਕਰਯੋਗ ਹੈ ਕਿ ਅੱਜ ਸ. ਕੰਵਲਜੀਤ ਸਿੰਘ ਬਾਜਵਾ ਜਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਵੱਲੋਂ ਪ੍ਰੋਸੈਸ ਸਰਵਰ ਅਤੇ ਬੈਲਿਫਜ (ਜੋ ਕਰਮਚਾਰੀ ਸੰਮਨ ਰਸੀਵ ਰਵਾਉਂਦਾ ਹੈ) ਨੂੰ 16 ਸਮਾਰਟ ਮੋਬਾਇਲ ਦਿੱਤੇ ਗਏ।

Advertisements

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧੂਨਿਕ ਸਮੇਂ ਵਿੱਚ ਇੰਟਨਨੇਟ ਨੇ ਬਹੁਤ ਵੱਡੀ ਤਬਦੀਲੀ ਲਿਆਂਉਂਦੀ ਹੈ ਅਤੇ ਹਰ ਤਰ੍ਹਾਂ ਦਾ ਕੇਸ ਜੋ ਕੋਰਟ ਵਿੱਚ ਚਲ ਰਿਹਾ ਹੈ ਦੋਨੋਂ ਪਾਰਟੀ ਆਨ ਲਾਈਨ ਅਪਣੇ ਕੇਸ ਦਾ ਸਟੇਟਸ ਆਨ ਲਾਈਨ e-3ourts Services ਤੇ ਦੇਖ ਸਕਣ ਦੀ ਪਹਿਲਾ ਹੀ ਸੁਵਿਧਾ ਦਿੱਤੀ ਹੋਈ ਹੈ ਅਤੇ ਹੁਣ ਜੋ ਉਪਰੋਕਤ ਕਰਮਚਾਰੀਆਂ ਨੂੰ ਮੋਬਾਇਲ ਫੋਨ ਦਿੱਤੇ ਗਏ ਹਨ ਉਨ੍ਹਾਂ ਨਾਲ ਵੱਡੀ ਤਬਦੀਲੀ ਇਹ ਆਵੇਗੀ ਸੰਮਨ ਰਸੀਵ ਕਰਦਿਆਂ ਹੀ ਇਸ ਦੀ ਸਾਰੀ ਜਾਣਕਾਰੀ ਆਨ ਲਾਈਨ ਦਰਜ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਪ੍ਰੋਸੈਸ ਸਰਵਰ ਅਤੇ ਬੈਲਿਫਜ ਜੋ ਕੇਸ ਦੇ ਸਬੰਧ ਵਿੱਚ ਸੰਮਨ ਲੈ ਕੇ ਪਾਰਟੀ ਕੋਲ ਜਾਂਦੇ ਹਨ ਉਸ ਨੂੰ ਸੰਮਨ ਰਸੀਵ ਕਰਵਾ ਕੇ ਉਸ ਵਿਅਕਤੀ ਦੀ ਫੋਟੋ ਲੈਣਗੇ ਅਤੇ ਡਿਜੀਟਲ ਹਸਤਾਖਸ਼ਰ ਵੀ ਕਰਵਾਉਂਣਗੇ। ਅਤੇ ਇਸ ਸਾਰੀ ਪ੍ਰਕ੍ਰਿਆ ਨੂੰ ਸਾਫਟਵੇਅਰ NS“5P (National Service and “racking of 5lectronic Processes) ਜੋ ਲਾਂਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਸੰਮਨ ਜਾਂਦੇ ਹਨ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਪ੍ਰੋਸੈਸ ਸਰਵਰ ਅਤੇ ਬੈਲਿਫਜ ਦਾ ਸਹਿਯੋਗ ਕਰਨ ਤਾਂ ਜੋ ਕੰਮ ਵਿੱਚ ਤਬਦੀਲੀ ਆ ਸਕੇ।

LEAVE A REPLY

Please enter your comment!
Please enter your name here