ਤਿੰਨ ਦਿਨਾ ਦੋਰਾਨ ਬੱਚਿਆ ਨੂੰ ਪੋਲੀਉ ਰੋਧਿਕ ਬੂੰਦਾ ਪਿਲਾ ਕੇ 100 ਪ੍ਰਤੀਸ਼ਤ ਟੀਚਾ ਕੀਤਾ ਹਾਸਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਪਲ ਪੋਲੀਉ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲੇ ਵਿੱਚ ਇਸ ਮੋਕੇ ਡਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕੌਮੀ ਪਲਸ ਪੋਲੀਉ ਦੋਰਾਨ ਜਿਲੇ ਦੇ 153704 ਬੱਚਿਆਂ ਨੂੰ ਪੋਲੀਉ ਬੂਦਾਂ ਪਿਲਾਕੇ  100 ਪ੍ਰਤੀਸ਼ਤ ਟੀਚਾ ਹਾਸਿਲ ਕੀਤਾ ਗਿਆ ਉਹਨਾ ਇਸ ਮੁਹਿੰਮ ਦੋਰਾਨ ਯੋਗਦਾਨ ਪਾਉਣ ਵਾਲਿਆ ਸਵੈ ਸੇਵੀ ਸੰਸਥਾਵਾ ਰੋਟਰੀ ਇੰਨਟਰਨੈਸ਼ਨਲ ਲਾਇਨ  ਕਲੱਬ, ਸਹਿਯੋਗੀ ਵਿਭਾਗ ਸਿਖਿਆ ਅਤੇ ਇਸਤਰੀ ਬਾਲ ਵਿਭਾਗ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਸਿਹਤ ਵਿਭਾਗ ਦੇ ਲੋਕ ਕਲਿਆਣਕਾਰੀ ਕੰਮਾਂ ਵਿੱਚ ਸਹਿਯੋਗ ਦੀ ਆਸ ਕੀਤੀ ।

Advertisements

ਮੋਕੋ ਉਹਨਾਂ ਇਹ ਵੀ ਦੱਸਿਆ ਕਿ ਤਿੰਨ ਦਿਨਾ ਮੁਰਿੰਮ ਦੋਰਾਨ ਪੋਲੀਉ ਟੀਮਾਂ ਵੱਲੋ ਬੱਚਿਆ ਨੂੰ ਘਰ ਘਰ ਜਾ ਕੇ ਪੋਲੀਉ ਬੂਦਾਂ ਪਿਲਾਇਆ ਗਈਆ । ਝੂੰਗੀ ਝੋਪੜੀ ,ਭੱਠੇ ,ਬੱਸ ਸਟੈਡ , ਰੇਲਵੇ ਸਟੇਸ਼ਨ ਤੇ ਆਉਣ ਵਾਲੇ ਛੋਟੇ ਬੱਚਿਆ ਨੂੰ ਦਵਾਈ ਪਿਲਾਉਣ ਲਈ ਵਿਸ਼ੇਸ਼ ਟੀਮਾਂ ਲਗਾਈਆ ਗਈਆ ਸਨ । 

LEAVE A REPLY

Please enter your comment!
Please enter your name here