ਭਾਰਤ ਵਿੱਚ ਸਲਾਨਾ 8 ਲੱਖ ਦੇ ਕਰੀਬ ਮੌਤਾਂ ਦਾ ਕਾਰਨ ਕੈਂਸਰ: ਡਾ. ਘੋਤੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਸ਼ਵ ਕੈਸਰ ਦਿਵਸ ਮੋਕੇ ਡਾ ਰਣਜੀਤ ਸਿੰਘ ਘੋਤੜਾ ਸਿਵਲ ਸਰਜਨ ਦੀ ਅਗਵਾਈ ਹੇਠ ਇਕ ਜਾਗਰੂਕਤਾ ਸੈਮੀਨਾਰ ਵਿਸ਼ਵ ਸਿਹਤ ਸੰਗਠਨ ਵੱਲੋ ਦਿੱਤੇ ਗਏ ਥੀਮ ਆਈ. ਐਮ.. ਐਡ. ਆਈ. ਵੈਲ. ਤਹਿਤ ਮਨਾਇਆ ਗਿਆ । ਸੈਮੀਨਾਰ ਵਿੱਚ ਹਾਜਰੀਨ ਨੂੰ ਸਬੋਧਨ ਕਰਦੇ ਹੋਏ , ਡਾ ਘੋਤੜਾ ਨੇ ਦੱਸਿਆ ਇਹ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਬਿਮਾਰੀ ਦੇ ਲੱਛਣਾ ਬਾਰੇ ਜਾਣਕਾਰੀ ਦਿੰਦੇ ਹੋਏ ਸੁਚੇਤ ਕਰਨਾ ਅਤੇ ਜਲਦ ਜਾਂਚ ਤੇ ਇਲਾਜ ਲਈ ਉਤਸਾਹਿਤ ਕਰਨਾ ਹੈ ।

Advertisements

ਕੈਸਰ ਰੋਗ ਹੋਣ ਦਾ ਮੁੱਖ ਕਾਰਨ ਮੁਟਾਪਾ , ਸਰੀਰਕ ਕਸਰਤ ਨਾ ਕਰਨਾ , ਤੰਬਾਕੂ , ਸ਼ਰਾਬ ਦੇ ਸੇਵਨ ਅਤੇ ਖੁਰਾਕ ਵਿੱਚ ਫਲ ਅਤੇ ਹਰੀਆ ਸਬਜੀਆਂ ਦੀ ਘੱਟ ਵਰਤੋ ਕਰਨਾ ਹੈ । ਭਾਰਤ ਵਿੱਚ ਸਲਾਨਾ 8 ਲੱਖ ਦੇ ਕਰੀਬ ਮੌਤਾ ਦਾ ਕਾਰਨ ਕੈਸਰ ਹੈ ਜਿਨਾਂ ਵਿੱਚੋ 40 ਪ੍ਰਤੀਸ਼ਤ ਕੈਸਰ ਮੌਤਾਂ ਦਾ ਕਾਰਨ ਤੰਬਾਕੂ ਦਾ ਸੇਵਨ ਹੈ । ਲੱਛਣਾ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਭਾਰ ਦਾ ਘੱਟਣਾ ਲਗਾਤਰ ਖੰਘ , ਅਵਾਜ ਵਿੱਚ ਭਾਰੀ ਪਨ , ਮੂੰਹ ਦਾ ਨਾ ਠੀਕ ਹੋਣ ਵਾਲਾ ਛਾਲਾਂ , ਜਖਮ ਨਾ ਠੀਕ ਹੋਣਾ , ਸਰੀਰ ਦੇ ਕਿਸੇ ਹਿੱਸੇ ਵਿੱਚ ਕਿਸੇ ਗਿਲਟੀ ਦਾ ਹੋਣਾ ਆਦਿ ਮੁੱਖ ਨਿਸ਼ਾਨੀਆ ਹਨ ਅਤੇ ਜੇਕਰ ਕਿਸੇ ਵਿਆਕਤੀ ਨੂੰ ਇਹ ਲੱਛਣ ਮਹਿਸੂਸ ਹੋਣ ਤਾ ਸਮੇ ਸਿਰ ਚੇਤਨ ਹੇ ਕਿ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ , ਕੈਸਰ ਇਲਾਜ ਯੋਗ ਹੈ , ਜੇਕਰ ਇਸ ਦੀ ਜਲਦ ਜਾਂਚ ਅਤੇ ਇਲਾਜ ਹੋ ਸਕੇ ।ਇਸ ਮੋਕੇ ਡਾ ਅਰੁਣ ਵਰਮਾ ਜਿਲਾ ਪਰਿਵਾਰ ਭਲਾਈ ਅਫਸਰ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਕੈਸਰ ਅਤੇ ਹੋਰ ਗੈਰ ਸੰਚਾਰਿਤ ਬਿਮਾਰੀਆਂ ਤੋ ਅਸੀ ਆਪਣੇ ਅਜੋਕੀ ਜੀਵਨ ਸ਼ੈਲੀ ਨੂੰ ਬਦਲ ਕੇ , ਤੰਬਾਕੂ ਸ਼ਰਾਬ ਦਾ ਸੇਵਨ ਨਾ ਕਰਨ ਨਾਲ ਅਤੇ ਜੰਕ ਫੂਡ ਦੀ ਘੱਟ ਵਰਤੋ ਕਰਨ ਨਾਲ ਬੱਚ ਸਕਦੇ ਹਾਂ ।

ਮਰਦਾ ਵਿੱਚ ਮੂੰਹ , ਫੇਫੜਿਆ ਅਤੇ ਪੇਟ ਦਾ ਕੈਸਰ ਜਦ ਕਿ ਔਰਤਾਂ ਵਿੱਚ ਮੂੰਹ ਛਾਤੀ ਅਤੇ ਬੱਚੇ ਦਾਨੀ ਦਾ ਕੈਸਰ ਆਮ ਤੋਰ ਤੇ ਹੰਦੇ ਹਨ । ਸਰਕਾਰ ਵੱਲੋ ਕੈਸਰ ਦੇ ਮਰੀਜਾਂ ਦੀ ਜਾਂਚ ਅਤੇ ਇਲਾਜ ਲਈ ਸਮੂਹ ਜਿਲਾ ਹਸਪਤਾਲ ਅਤੇ ਮੈਡੀਕਲ ਕਾਲਿਜਾਂ ਵਿੱਚ ਸਹੂਲਤ ਹੈ । ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ .ਯੋਜਨਾ ਤਹਿਤ ਲਾਭ ਪਾਤਰੀਆਂ ਨੂੰ ਇਸ ਦੇ ਇਲਾਜ ਲਈ ਸਹੂਲਤ ਦਿੱਤੀ ਜਾਦੀ ਹੈ । ਇਸ ਮੋਕੇ ਜਿਲਾਂ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਅਨੁਰਾਧਾ , ਅਮਨਦੀਪ ਸਿੰਘ , ਮਾਸ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਹਾਜਰ ਸਨ । 

LEAVE A REPLY

Please enter your comment!
Please enter your name here