70 ਲੱਖ ਦੀ ਲਾਗਤ ਨਾਲ 2 ਪੀਣ ਵਾਲੇ ਪਾਣੀ ਦੇ ਟਿਊਬਵੇਲ ਪਵਨ ਆਦੀਆ ਨੇ ਪਿੰਡ ਵਾਸੀਆਂ ਨੂੰ ਕੀਤੇ ਸਮਰਪਿਤ

ਬੁਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ: ਅਭਿਸ਼ੇਕ ਕੁਮਾਰ। ਸ਼ਾਮ ਚੁਰਾਸੀ ਹਲਕੇ ਦੇ ਐਮਐਲਏ ਪਵਨ ਕੁਮਾਰ ਆਦੀਆਂ ਨੇ ਆਪਣੇ ਹਲਕੇ ਦੇ ਦੋ ਪਿੰਡਾ ਦੀ ਪੀਣ ਵਾਲੇ ਪਾਣੀ ਦੀ ਲੰਬੇ ਸਮੇਂ ਤੋਂ ਆ ਰਹੀ ਔਕੜ ਨੂੰ ਦੂਰ ਕਰਕੇ ਪਿੰਡ ਭਾਗੋਵਾਲ ਲੁੱਧਾ ਅਤੇ ਪਿੰਡ ਰਹਿਮਾਪੁਰ ਵਿੱਚ 70 ਲੱਖ ਰੁਪਏ ਦੀ ਰਾਸ਼ੀ ਨਾਲ ਦੋ ਪੀਣ ਵਾਲੇ ਪਾਣੀ ਦੇ ਟਿਊਬਵੇਲ ਲਗਾ ਕੇ ਦੋਹਾਂ ਪਿੰਡਾ ਦੇ ਲੋਕਾਂ ਨੂੰ ਸਮਰਪਿਤ ਕੀਤੇ।ਦੋਵੇ ਪਿੰਡਾਂ ਦੇ ਲੋਕ ਬਹੁਤ ਖੁਸ਼ ਸਨ। ਹਲਕੇ ਦੇ ਦੋ ਪਿੰਡਾ ਨੂੰ ਪਾਣੀ ਦੀ ਜਿਹੜੀ ਸਮੱਸਿਆ ਲੰਬੇ ਸਮੇਂ ਤੋਂ ਆ ਰਹੀ ਸੀ ਉਸ ਤੋਂ ਛੁਟਕਾਰਾ ਮਿਲਿਆ ਹੈ।

Advertisements

ਇਸ ਮੌਕੇ ਤੇ ਪਵਨ ਆਦੀਆਂ ਨੇ ਕਿਹਾ ਕਿ ਉਹ ਅੱਗੇ ਵੀ ਇਸੇ ਤਰਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਰਹਿਣ ਗਏ।ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜਰ ਹਨ।ਪਿੰਡ ਦੇ ਲੋਕਾਂ ਨੇ ਵੀ ਉਨਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here