ਰਾਮ ਮੰਦਿਰ ਨਿਰਮਾਣ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ: ਪੁਨੀਤ

ਬੁਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ: ਅਭਿਸ਼ੇਕ ਕੁਮਾਰ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਧੰਨ ਸੰਗ੍ਰਿਹ ਅਭਿਆਨ ਦੀ ਸ਼ੁਰੂਆਤ ਪੂਰੇ ਦੇਸ਼ ਵਿੱਚ ਹੋ ਚੁੱਕੀ ਹੈ। ਇਸ ਮੁਹਿੰਮ ਦਾ ਉਦੇਸ਼ ਸਾਰੇ ਸਮਾਜ ਤੋਂ ਸ਼੍ਰੀ ਰਾਮ ਮੰਦਰ ਲਈ ਸਹਿਯੋਗ ਪ੍ਰਾਪਤ ਕਰਨਾ ਹੈ।ਇਸ ਅਭਿਆਨ ਦੇ ਤਹਿਤ ਕੰਧਾਲਾ ਜੱਟਾਂ ਖੰਡ ਦੇ ਪਿੰਡ ਫੰਬੀਆਂ ਵਿਖੇ ਰਾਮ ਭਗਤਾਂ ਦੀ ਟੋਲੀ ਨੇ ਘਰ-ਘਰ ਜਾ ਕੇ ਮੰਦਿਰ ਨਿਰਮਾਣ ਲਈ ਪਿੰਡ ਦੇ ਲੋਕਾਂ ਤੋਂ ਸਹਿਯੋਗ ਰਾਸ਼ੀ ਇਕੱਠੀ ਕਰਨੀ ਸ਼ੁਰੂ ਕੀਤੀ ।ਇਸ ਮੌਕੇ ਪੁਨੀਤ ਪੰਡਿਤ ਨੇ ਕਿਹਾ ਕਿ ਰਾਮ ਮੰਦਿਰ ਦਾ ਨਿਰਮਾਣ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।ਇਸ ਮੰਦਰ ਨੂੰ ਬਣਦਾ ਦੇਖਣ ਲਈ ਸਾਡੇ ਪੂਰਵਜਾਂ, ਸੰਤਾਂ ਅਤੇ ਮਹਾਂਪੁਰਸ਼ਾਂ ਨੇ ਬਹੁਤ ਸੰਘਰਸ਼ ਅਤੇ ਕੁਰਬਾਨੀਆਂ ਦਿੱਤੀਆਂ ਹਨ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਰਾਮ ਮੰਦਿਰ ਦਾ ਨਿਰਮਾਣ ਦੇਖ ਰਹੇ ਅਤੇ ਇਸ ਰਾਮ ਕਾਰਜ ਵਿੱਚ ਸਹਿਯੋਗ ਕਰ ਰਹੇ ਹਾਂ।

Advertisements

ਸਾਨੂੰ ਸਾਰਿਆਂ ਨੂੰ ਇਸ ਧਾਰਮਿਕ ਕਾਰਜ ਵਿੱਚ ਦਿਲੋਂ ਸਹਿਯੋਗ ਕਰਨਾ ਹੈ। ਉਨ੍ਹਾਂ ਤੋਂ ਬਾਅਦ ਨੀਰਜ ਭੰਬੀ ਨੇ ਕਿਹਾ ਕਿ ਮੰਦਿਰ ਬਣਾਉਣ ਲਈ ਹਰ ਸਮਾਜ, ਹਰ ਵਰਗ ਨੂੰ ਇਸ ਕੰਮ ਵਿਚ ਸਹਿਯੋਗ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਉਥੇ ਮੌਜੂਦ ਸਾਰੇ ਰਾਮ ਭਗਤਾਂ ਨੂੰ ਸ਼੍ਰੀ ਰਾਮ ਜੀ ਅਤੇ ਗਿਲਹਿਰੀ ਦਾ ਪ੍ਰਸੰਗ ਦੱਸਦੇ ਕਿਹਾ ਕਿ ਜਿਸ ਤਰਾਂ ਗਿਲਹਿਰੀ ਨੇ ਵੀ ਰਾਮ ਸੇਤੂ ਬਣਾਉਣ ਲਈ ਰਾਮ ਜੀ ਦੀ ਸਹਾਇਤਾ ਕੀਤੀ,ਉਸੇ ਤਰ੍ਹਾਂ ਸਾਨੂੰ ਵੀ ਸ਼੍ਰੀ ਰਾਮ ਕਾਰਜ ਵਿਚ ਤਨ-ਮਨ-ਧੰਨ ਨਾਲ ਸਹਿਯੋਗ ਕਰਨਾ ਹੈ ਅਤੇ ਬਾਕੀਆਂ ਤੋਂ ਵੀ ਕਰਵਾਨਾਂ ਹੈ।

ਭਗਵਾਨ ਸ੍ਰੀ ਰਾਮ ਜੀ ਦੇ ਇਸ ਕਾਰਜ ਦਾ ਹਿੱਸਾ ਬਣ ਰਹੀ ਪਿੰਡ ਫੰਬੀਆਂ ਦੀ ਸਾਰੀ ਟੋਲੀ ਵਿੱਚ ਬਹੁਤ ਖੁਸ਼ੀ ਅਤੇ ਸ਼ਰਧਾ ਭਾਵਨਾ ਦਿਖਾਈ ਦਿੱਤੀ। ਇਸ ਮੌਕੇ ਪੁਨੀਤ ਪੰਡਤ,ਨੀਰਜ ਭੰਬੀ,ਵਰੁਣ ਸ਼ਰਮਾ,ਸੌਰਵ ਭੰਬੀ,ਮਨੀਸ਼ ਭੰਬੀ,ਚੇਤਨ ਸ਼ਰਮਾ,ਦੀਪਕ ਭਾਰਦਵਾਜ,ਕੁਵੇਰ ਦੱਤ ਅਤੇ ਅਭਿਸ਼ੇਕ ਕੁਮਾਰ ਮੌਜੂਦ ਸਨ।

LEAVE A REPLY

Please enter your comment!
Please enter your name here