ਕੈਬਿਨੇਟ ਮੰਤਰੀ ਅਰੋੜਾ ਨੇ 18 ਤੋਂ 45 ਸਾਲ ਉਮਰ ਵਰਗ ਵਾਲੇ ਉਸਾਰੀ ਕਾਮਿਆਂ ਦੇ ਟੀਕਾਂਕਰਨ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਤੇ ਫਹਿਤੇ ਪਾਉਣ ਲਈ ਰੋਟੀਨ ਟੀਕਾਂਕਰਨ ਦੇ ਨਾਲ ਨਾਲ 18 ਤੋ 45 ਸਾਲ ਉਮਰ ਵਰਗ ਵਾਲੇ ਉਸਾਰੀ ਕਾਮਿਆਂ ਦੇ ਟੀਕਾਂਕਰਨ ਸ਼ੁਰੂਆਤ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਉਦਯੋਗ ਅਤੇ ਕਾਮਰਿਸ ਮੰਤਰੀ ਸ੍ਰੀ ਸ਼ੰਦਰ ਸ਼ਾਮ ਅਰੋੜਾ ਨੇ ਰਸਮੀ ਤੋਰ ਤੇ ਕੀਤੀ। ਇਸ ਮੋਕੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ, ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਹਰਬੰਸ ਕੋਰ, ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਤੇ ਡਾ ਸਵਾਤੀ ਫਾਰਮੇਸੀ ਅਫਸਰ ਜਤਿੰਦਰਪਾਲ ਸਿੰਘ , ਮੇਅਰ ਸਰਿੰਦਰ ਕੁਮਾਰ ਹਾਜਰ ਸਨ ।

Advertisements

ਇਸ ਮੋਕੇ ਸ੍ਰੀ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਹੇਠ ਅੱਜ ਤੋ ਸ਼ੁਰੂ ਕੀਤੀ ਗਈ ਕੋਰੋਨਾ ਟੀਕਾਂਕਰਨ ਮੁਹਿੰਮ ਤਹਿਤ ਜਿਲੇ ਦੇ ਰਾਜ ਦੇ ਸਰਕਾਰੀ ਹਸਪਤਾਲਾ ਵਿੱਚ 18 ਤੋ 45 ਸਾਲ ਦੀ ਉਮਰ ਦੇ ਵਿਆਕਤੀਆਂ ਦਾ ਟੀਕਾਂਕਰਨ ਕੀਤਾ ਜਾਵੇਗਾ, ਪਹਿਲੇ ਪੜਾ ਵਿੱੰਚ ਕੇਵਲ 18 ਤੋ 45 ਸਾਲ ਉਮਰ ਵਰਗ ਦੇ ਉਸਾਰੀ ਮਜਦੂਰਾਂ ਅਤੇ ਉਹਨਾਂ ਦੇ ਪਰਿਵਾਰਾ ਦੇ ਟੀਕੇ ਲਗਾਏ ਜਾਣਗੇ ਅਤੇ ਜਿਵੇ ਜਿਵੇ ਪੜਆ ਦਰ ਪੜਆ ਵੈਕਸੀਨ ਆਵੇਗੀ, ਤਿਵੇ ਤਿਵੇ ਬਾਕੀ ਲਾਭ ਪਾਤਰੀਆ ਦਾ ਵੀ ਟੀਕਾਕਰਨ ਕੀਤਾ ਜਾਵੇਗਾ ।

ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਮੁੱਫਤ ਕਰੋਨਾ ਟੀਕਾਂਕਰਨ ਮਹਿੰਮ ਜਿਲੇ ਦੇ ਚਾਰ ਹਸਪਤਾਲ, ਜਿਹਨਾਂ ਵਿੱਚ ਜਿਲਾ ਹਸਪਤਾਲ ਹੁਸ਼ਿਆਰਪੁਰ, ਸਬ ਡਿਵੀਜਨ ਹਸਪਤਾਲ ਮੁਕੇਰੀਆਂ, ਦਸੂਹਾ ਅਤੇ ਗੜਸ਼ੰਕਰ ਤੋਂ ਵਿਖੇ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਹਸਪਤਾਲਾ ਵਿੱਚ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਉਸਾਰੀ ਕਾਮਿਆ ਅਤੇ ਰੋਟੀਨ ਟੀਕਾਂਕਰਨ ਦਾ ਕੰਮ ਯਕੀਨੀ ਬਣਾਉਣ।

LEAVE A REPLY

Please enter your comment!
Please enter your name here