ਅੱਤਿਆਚਾਰ ਦੀਆਂ ਸ਼ਿਕਾਰ ਮਹਿਲਾਵਾਂ ਇਨਸਾਫ ਲਈ ਕਰ ਸਕਦੀਆਂ ਹਨ ਸਖੀ ਵਨ ਸਟਾਪ ਸੈਂਟਰ ਨਾਲ ਰਾਫਤਾ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸਖੀ ਵਨ ਸਟਾਪ ਸੈਂਟਰ ਵੱਲੋਂ ਜਿਲ੍ਹੇ ਅੰਦਰ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਹਿੱਤ ਅਤੇ ਉਨ੍ਹਾਂ ਨੂੰ ਇਨਸਾਫ ਦਿਲਾਉਂਣ ਲਈ ਪਿਛਲੇ ਕਰੀਬ 6 ਮਹੀਨਿਆ ਤੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ 138 ਕਮਰਾ ਨੰਬਰ ਵਿੱਚ ਸਖੀ ਵਨ ਸਟਾਪ ਸੈਂਟਰ ਕੰਮ ਕਰ ਰਿਹਾ ਹੈ। ਜਿਸ ਅਧੀਨ ਪਿਛਲੇ ਦਿਨ੍ਹਾਂ ਦੋਰਾਨ ਇੱਕ ਬੇਸਹਾਰਾਂ ਲੜਕੀ ਦੀ ਸਹਾਇਤਾ ਕਰਕੇ ਉਸ ਨੂੰ ਕਾਨੂੰਨੀ ਤੋਰ ਤੇ ਗੁਰੂ ਨਾਨਕ ਅਨਾਥ ਆਸ਼ਰਮ ਜਲੰਧਰ ਵਿਖੇ ਪਹੁੰਚਾÇਂੲਆ ਗਿਆ। ਇਹ ਪ੍ਰਗਟਾਵਾ ਐਡਵੋਕੇਟ ਸੂਨੈਣਾ ਸੈਂਟਰ ਐਡਮਿੰਨਸਟੇਟਰ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਦੱਸਿਆ ਕਿ ਬਿਹਾਨਾ ( ਕਾਲਪਨਿਕ ਨਾਮ ) ਇੱਕ ਲੜਕੀ ਜੋ ਦਸੰਬਰ 2020 ਨੂੰ ਰੇਲਵੇ ਪੁਲਿਸ  ਪਠਾਨਕੋਟ ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਸੀ ਜਿਸ ਨੂੰ ਰੇਲਵੇ ਪੁਲਿਸ ਪਠਾਨਕੋਟ ਵੱਲੋਂ ਵਨ ਸਟਾਪ ਸੈਂਟਰ ਪਠਾਨਕੋਟ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਸਖੀ ਵਨ ਸਟਾਪ ਸੈਂਟਰ ਦੀ ਇਮਾਰਤ ਦਾ ਨਿਰਮਾਣ ਕਾਰਜ ਚਲ ਰਿਹਾ ਹੈ ਅਤੇ ਸੇਲਟਰ ਨਾ ਹੋਣ ਕਰਕੇ ਲੜਕੀ ਨੂੰ ਸਖੀ ਵਨ ਸਟਾਪ ਸੈਂਟਰ ਗੁਰਦਾਸਪੁਰ ਵਿਖੇ ਬਣਾਏ ਸੈਲਟਰ ਵਿੱਚ ਅਸਥਾਈ ਤੋਰ ਤੇ ਰੱਖਿਆ ਗਿਆ ਸੀ ਜਿਸ ਦੋਰਾਨ ਪਠਾਨਕੋਟ ਦੇ ਵਨ ਸਟਾਪ ਸੈਂਟਰ ਵੱਲੋਂ ਉਸ ਲੜਕੀ ਦੀ ਲੀਗਲ ਕੌਂਸÇਲੰਗ , ਮਨੋਰੋਗੀ ਮਾਹਿਰਾਂ ਵੱਲੋਂ ਕੌਸÇਲੰਗ ਕੀਤੀ ਗਈ ਅਤੇ ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ।

ਉਨ੍ਹਾ ਦੱਸਿਆ ਕਿ ਲੀਗਲ ਕੌਸÇਲੰਗ ਦੋਰਾਨ ਲੜਕੀ ਨੇ ਦੱਸਿਆ ਕਿ ਉਹ ਬੈਂਗਲੋਰ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਮਾਤਾ ਪਿਤਾ ਇਸ ਦੁਨੀਆਂ ਵਿੱਚ ਨਹੀਂ ਹਨ, ਇਸ ਤੋਂ ਇਲਾਵਾ ਉਸ ਦੀ ਇੱਕ ਸੁਤੈਲੀ ਭੈਣ ਵੀ ਹੈ। ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵੱਲੋਂ ਲੜਕੀ ਦੀ ਭੈਣ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਸ ਲੜਕੀ ਨੂੰ ਵਾਪਸ ਲੈਣ ਤੋਂ ਇੰਨਕਾਰ ਕਰ ਦਿੱਤਾ ਅਤੇ ਦੱਸਿਆ ਗਿਆ ਕਿ ਉਸ ਦਾ ਇਸ ਨਾਲ ਕੋਈ ਵੀ ਰਿਸਤਾ ਨਹੀਂ ਹੈ। ਉੱਥੇ ਹੀ ਦੂਸਰੇ ਪਾਸੇ ਜੋ ਲੜਕੀ ਮਿਲੀ ਸੀ ਉਸ ਨੇ ਵੀ ਵਾਪਸ ਬੈਗਲੋਰ ਜਾਣ ਤੋਂ ਇੰਨਕਾਰ ਕਰ ਦਿੱਤਾ ਗਿਆ। ਸਾਰੀ ਸਥਿਤੀ ਨੂੰ ਜਾਣਨ ਤੋਂ ਬਾਅਦ ਸੈਂਟਰ ਵੱਲੋਂ ਜਿਲ੍ਹਾ ਉਪ ਮੰਡਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ ਕੀਤਾ ਗਿਆ ਉਨ੍ਹਾਂ ਵੱਲੋਂ ਕਾਰਵਾਈ ਕਰਦੇ ਹੋਏ ਲੜਕੀ ਨੂੰ ਗੁਰੂ ਨਾਨਕ ਅਨਾਥ ਆਸ਼ਰਮ ਜਲੰਧਰ ਵਿਖੇ ਪਹੁੰਚਣ ਦਾ ਹੁਕਮ ਹੋਇਆ। ਜਿਕਰਯੋਗ ਹੈ ਕਿ ਬੀਤੇ ਦਿਨ੍ਹਾਂ ਦੋਰਾਨ ਲੜਕੀ ਨੂੰ ਵਨ ਸਟਾਪ ਸੈਂਟਰ ਪਠਾਨਕੋਟ ਵੱਲੋਂ ਗੁਰੂ ਨਾਨਕ ਅਨਾਥ ਆਸ਼ਰਮ ਜਲੰਧਰ ਵਿਖੇ ਪਹੁੰਚਾ ਦਿੱਤਾ ਗਿਆ।

ਉਨ੍ਹਾਂ ਨੇ ਮਹਿਲਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲ੍ਹੇ ਅੰਦਰ ਚਲ ਰਹੇ ਸਖੀ ਵਨ ਸਟਾਪ ਸੈਂਟਰ ਉਨ੍ਹਾਂ ਦੀ ਸਹਾਇਤਾਂ ਲਈ ਕੰਮ ਕਰ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਮਹਿਲਾਵਾਂ ਤੇ ਹੁੰਦੇ ਅੱਤਿਆਚਾਰ ਸਬੰਧੀ ਸੂਚਿਤ ਕਰ ਸਕਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਇਨਸਾਫ ਦਿਲਾਇਆ ਜਾ ਸਕੇ।

LEAVE A REPLY

Please enter your comment!
Please enter your name here