ਸਿਵਲ ਹਸਪਤਾਲ ਵੱਲੋਂ ਲੈਪਰੋਸੀ ਜਾਗਰੂਕਤਾ ਮੁਹਿੰਮ ਦੀ ਕੀਤੀ ਸੁਰੂਆਤ

ਪਠਾਨਕੋਟ: ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੇ ਦਿਸਾ ਨਿਰਦੇਸਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਪਠਾਨਕੋਟ ਡਾ. ਰਾਕੇਸ ਸਰਪਾਲ ਦੀ ਪ੍ਰਧਾਨਗੀ ਵਿੱਚ ਲੈਪਰੋਸੀ ਜਾਗਰੂਕਤਾ ਮੁਹਿੰਮ ਦੀ ਸੁਰੂਆਤ ਕੀਤੀ ਗਈ।

Advertisements

ਜਿਲਾ ਲੈਪਰੋਸੀ ਅਫਸਰ ਡਾ. ਸਵੇਤਾ ਗੁਪਤਾ ਨੇ ਇਸ ਮੋਕੇ ਤੇ ਦੱਸਿਆ ਕਿ ਸਰੀਰ ਦੇ ਕਿਸੇ ਵੀ ਹਿੱਸੇ ਦਾ ਸੁੰਨ ਹੋਣਾ, ਲਾਲ ਨਿਸਾਨ ਹੋਣਾ, ਪਸੀਨਾ ਨਾ ਆਉਣਾ, ਵਾਲ ਝੜ ਜਾਣਾ ਇਹ ਕੋਹੜ ਦੀ ਬਿਮਾਰੀ ਦੀਆਂ ਨਿਸਾਨੀਆਂ ਹਨ ਇਹੋ ਜਿਹੇ ਮਰੀਜਾਂ ਨੂੰ ਛੇਤੀ ਤੋਂ ਛੇਤੀ ਸਰਕਾਰੀ ਹਸਪਤਾਲ ਵਿੱਚ ਲਿਜਾ ਕੇ ਇਲਾਜ ਸੁਰੂ ਕਰਾਉਣਾ ਚਾਹੀਦਾ।

ਡਾ. ਸਵੇਤਾ ਨੇ ਦੱਸਿਆ ਕਿ ਇਹ ਪਿਛਲੇ ਜਨਮਾਂ ਦਾ ਪਾਪ ਨਹੀ ਇਹ ਜੀਵਾਣੂਆਂ ਨਾਲ ਫੈਲਦਾ ਹੈ ਇਸ ਲਈ ਕੋਹੜ ਦੇ ਮਰੀਜਾਂ ਨਾਲ ਭੇਦਭਾਵ ਨਹੀ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਕੋਹੜ ਦੇ ਮਰੀਜਾਂ ਨੂੰ ਵੀ ਆਜਾਦੀ ਨਾਲ ਕੰਮ ਕਰਨ ਅਤੇ ਜਿੰਦਗੀ ਜਿਉਣ ਦਾ ਅਧਿਕਾਰ ਹੈ ਇਹ ਰੋਗ ਜੇ ਸਮੇਂ ਸਿਰ ਪਕੜ ਵਿੱਚ ਆ ਜਾਵੇ ਤਾਂ ਇਲਾਜ ਪੂਰੀ ਤਰਾਂ ਹੋ ਜਾਂਦਾ ਹੈ ਅਤੇ ਮਰੀਜ ਬਿਲਕੁਲ ਠੀਕ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਲਾਜ ਸਮੇਂ ਸਿਰ ਨਾ ਕਰਾਉਣ ਤੇ ਸਰੀਰਕ ਰੂਪ ਵਿੱਚ ਅਪਾਹਿਜ ਹੋਣ ਦਾ ਖਤਰਾ ਹੋ ਜਾਂਦਾ ਹੈ।    

LEAVE A REPLY

Please enter your comment!
Please enter your name here