ਪੱਤਰਕਾਰਾਂ ਦੀ ਭਲਾਈ ਲਈ ਬਣਾਈ ਮੀਡੀਆ ਪਾਲਿਸੀ ਸਰਕਾਰ ਕੋਲੋਂ ਲਾਗੂ ਕਰਵਾਵਾਂਗੇ: ਸਤਿੰਦਰ ਰਾਜਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਰਿਪੋਟਰਸ ਐਸੋਸੀਏਸ਼ਨ ਰਜਿ. ਦੀ ਇੱਕ ਅਹਿਮ ਮੀਟਿੰਗ ਭੋਗਪੁਰ ਵਿਖੇ ਪੰਜਾਬ ਪ੍ਰਧਾਨ ਸਤਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ, ਬਟਾਲਾ, ਟਾਂਡਾ, ਜਲੰਧਰ, ਆਦਮਪੁਰ, ਭੋਗਪੁਰ ਤੇ ਹੋਰ ਸ਼ਹਿਰਾਂ ’ਚੋਂ ਪੱਤਰਕਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤਿੰਦਰ ਸਿੰਘ ਰਾਜਾ ਨੇ ਐਸੋਸੀਏਸ਼ਨ ਦੇ ਪਰਿਵਾਰ ’ਚ ਵਾਧਾ ਕਰਦਿਆਂ ਜਤਿੰਦਰ ਸਿੰਘ ਸੋਢੀ ਨੂੰ ਸੈਕਟਰੀ ਪੰਜਾਬ, ਕੁਲਵਿੰਦਰ ਮਹੇ ਨੂੰ ਜਲੰਧਰ ਚੇਅਰਮੈਨ, ਡੀ. ਕੇ. ਖਰਬੰਦਾ ਜੰਲਧਰ ਦਾ ਪ੍ਰਧਾਨ, ਚਰਨਜੀਤ ਸੋਨੂੰ ਨੂੰ ਟਾਂਡਾ ਦਾ ਪ੍ਰਧਾਨ, ਹੀਰਾ ਲਾਲ ਨੂੰ ਚੇਅਰਮੈਨ ਨਕੋਦਰ ਤੇ ਮਹਿਲਾ ਵਿੰਗ ਦੀ ਚੇਅਰਮੇੈਨ ਨਕੋਦਰ ਮੈਡਮ ਪ੍ਰੀਤਮ ਕੌਰ ਨੂੰ ਨਿਯੁਕਤ ਕੀਤਾ। ਇਸ ਮੌਕੇ ਨਵ ਨਿਯੁਕਤ ਕੀਤੇ ਅਹੁਦੇਦਾਰਾਂ ਨੇ ਰਿਪੋਟਰਸ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਤੋਂ ਜਲਦ ਆਪਣੇ ਆਪਣੇ ਇਲਾਕੇ ’ਚ ਰਿਪੋਟਰਸ ਐਸੋਸੀਏਸ਼ਨ ਦੀਆਂ ਕਦਰਾਂ ਕੀਮਤਾਂ ਨੂੰ ਜਾਣਦੇ ਹੋਏ ਕੰਮ ਕਰਨਗੇ। ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਸਿੰਘ ਰਾਜਾ, ਜਨਰਲ ਸਕੱਤਰ ਪੰਜਾਬ ਰਣਦੀਪ ਕੁਮਾਰ ਸਿੱਧੂ, ਚੇਅਰਪਰਸਨ ਪੰਜਾਬ ਕਮਲਜੀਤ ਕੌਰ ਮਹਿਲਾ ਵਿੰਗ, ਉਪ ਚੇਅਰਪਰਸਨ ਪੰਜਾਬ ਸਿਮਰਨ ਸ਼ਰਮਾ ਤੇ ਹੋਰ ਆਗੂਆਂ ਵੱਲੋਂ ਬਣਾਈਆਂ ਗਈਆਂ ਵੱਖ ਵੱਖ ਯੂਨਿਟਾਂ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

Advertisements

ਉਪਰੰਤ ਪੰਜਾਬ ਪ੍ਰਧਾਨ ਸਤਿੰਦਰ ਸਿੰਘ ਰਾਜਾ ਨੇ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਕਿਹਾ ਕਿ ਰਿਪੋਟਰਸ ਐਸੋਸੀਏਸ਼ਨ ਪੱਤਰਕਾਰਾਂ ਦੀ ਬੁਲੰਦ ਆਵਾਜ਼ ਹੈ ਤੇ ਐਸੋਸੀਏਸ਼ਨ ਬਣਾਉਣ ਦਾ ਸਾਡਾ ਇੱਕੋ ਇੱਕ ਮਕਸਦ ਹੈ ਕਿ ਪੱਤਰਕਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਏ ਜਾਣ ਤੇ ਦਿਨ ਪ੍ਰਤੀ ਦਿਨ ਪੱਤਰਕਾਰਾਂ ’ਤੇ ਹੋ ਰਹੇ ਹਮਿਲਆਂ ਨੂੰ ਠੱਲ ਪਾਉਣ ਲਈ ਕੋਈ ਠੋਸ ਕਦਮ ਚੁੱਕਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਜਾ ਸਕੇ। ਸਤਿੰਦਰ ਰਾਜਾ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਦਾ ਇਸ ਵੇਲੇ ਇੱਕੋ ਇੱਕ ਮਕਸਦ ਹੈ ਕਿ ਉਹ ਪੱਤਰਕਾਰਾਂ ਦੀ ਭਲਾਈ ਲਈ ਬਣਾਈ ਮੀਡੀਆ ਪਾਲਿਸੀ ਸਰਕਾਰ ਕੋਲੋਂ ਲਾਗੂ ਕਰਵਾਉਣ ਤੇ ਇਸ ਸੰਬੰਧੀ ਉਹ ਜਲਦ ਹੀ ਐਸੋਸੀਏਸ਼ਨ ਦੇ ਪੰਜਾਬ, ਜ਼ਿਲ੍ਹਾ ਤੇ ਵੱਖ ਵੱਖ ਕਸਬਿਆਂ ਤੋਂ ਮੈਂਬਰ ਪੱਤਰਕਾਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਮਿਲਣਗੇ। ਉਪਰੰਤ ਜਨਰਲ ਸਕੱਤਰ ਪੰਜਾਬ ਰਣਦੀਪ ਸਿੱਧੂ ਨੇ ਰਿਪੋਟਰਸ ਐਸੋੋਸੀਏਸ਼ਨ ’ਚ ਸ਼ਾਮਿਲ ਹੋਏ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਅੱਜ ਇੱਕ ਅਜਿਹੀ ਸੰਸਥਾ ਨਾਲ ਜੁੜ ਗਏ ਹਨ ਜੋ ਹਮੇਸ਼ਾਂ ਹੀ ਪੱਤਰਕਾਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਪਹਿਲ ਦੇ ਆਧਾਰ ’ਤੇ ਅਵਾਜ਼ ਉਠਾਉਦੀ ਹੈ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਦੀ ਹੈ। ਇਸ ਮੌਕੇ ਇਕਬਾਲ ਮਹੇ ਸੀਨੀਅਰ ਮੀਤ ਪ੍ਰਧਾਨ, ਟੋਨੀ ਸ਼ਰਮਾ ਸੀਨੀਅਰ ਮੈਂਬਰ, ਭੁਪਿੰਦਰ ਸਿੰਘ ਡਾਰੀ, ਬਾਬਾ ਸੁਰਜੀਤ ਸਿੰਘ ਪ੍ਰਧਾਨ ਯੂਨਿਟ ਭੋਗਪੁਰ, ਅਮਰੀਕ ਸਿੰਘ ਲੋਗੋਂਵਾਲ ਪ੍ਰਧਾਨ ਬਟਾਲਾ, ਅਕਸ਼ਿਤ ਗੋਸੁਆਮੀ ਬਟਾਲਾ, ਦਵਿੰਦਰ ਸਿੰਘ ਰੌਕੀ, ਅਰਸ਼ਦੀਪ ਸਿੰਘ, ਅਰਜੁਨ ਜੈਨ, ਸਰਬਜੀਤ ਮੁਲਤਾਨੀ, ਸਲੀਮ ਮਸੀਹ, ਮਨਦੀਪ ਸਿੰੰਘ, ਸਦਾਨੰਦ ਸਾਬੀ ਸੀਨੀਅਰ ਮੀਤ ਪ੍ਰਧਾਨ ਆਦਮਪੁਰ ਤੇ ਹੋਰ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here