ਅਧਿਆਪਕ ਗੁਰਮੇਲ ਸਿੰਘ ਅਤੇ ਸੇਵਾ ਸਿੰਘ ਨੇ ਕੀਤਾ ਖੂਨਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੋਰਮਿੰਟ ਮਿਡਲ ਸਕੂਲ ਮਿਰਜ਼ਾਪੁਰ ਦੇ ਅਧਿਆਪਕ ਗੁਰਮੇਲ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਅਧਿਆਪਕ ਸਰਦਾਰ ਸੇਵਾ ਸਿੰਘ ਵੱਲੋਂ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਆ ਕੇ ਵਿਸ਼ੇਸ਼ ਤੌਰ ਤੇ ਆਪਣਾ ਖੂਨ ਦਾਨ ਕੀਤਾ ਅਤੇ ਇਸ ਮਹਾਨ ਸੇਵਾ ਲਈ ਬਹਾਦਰ ਸਿੰਘ ਸੁਨੇਤ ਅਤੇ ਦਿਲਬਾਗ ਸਿੰਘ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਮੈਡਲ ਪਾਕੇ ਸਨਮਾਨ ਕੀਤਾ ਗਿਆ ।

Advertisements

ਇਸ ਮੋਕੇ ਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਕਿਹਾ ਕਿ ਵਿਅਕਤੀ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਅਧਿਆਪਕਾਂ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ , ਜੇਕਰ ਵਿਦਿਆਰਥੀਆਂ ਨੂੰ ਵਿਦਿਆ ਦੇ ਗਿਆਨ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਖਾਸ ਕਰਕੇ ਖੂਨ ਦਾਨ ਅਤੇ ਨੇਤਰ ਦਾਨ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਅਧਿਆਪਕ ਇਨ੍ਹਾਂ ਸੇਵਾਵਾਂ ਨੂੰ ਪਿੰਡ ਪੱਧਰ ਤੇ ਲਜਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਨ । ਇਸ ਮੌਕੇ ਤੇ ਅਧਿਆਪਕਾਂ ਨੇ ਕਿਹਾ ਕਿ ਉਹ ਖੂਨ ਦਾਨ ਅਤੇ ਨੇਤਰ ਦਾਨ ਸੇਵਾ ਨਾਲ ਜੁੜਕੇ ਹੋਰਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਸੇਵਾਵਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਉਪਰਾਲੇ ਕਰਨਗੇ।

LEAVE A REPLY

Please enter your comment!
Please enter your name here