ਚੋਣਾਂ ਤੋਂ 48 ਘੰਟੇ ਪਹਿਲਾਂ ਆਪਣਾ ਲਾਇਸੈਂਸੀ ਅਸਲਾ ਨਾਲ ਲੈ ਕੇ ਚੱਲਣ ਤੇ ਪਾਬੰਦੀ: ਐਸ.ਐਸ.ਪੀ. ਖੁਰਾਣਾ

ਪਠਾਨਕੋਟ(ਦ ਸਟੈਲਰ ਨਿਊਜ਼)। ਮਿਉਂਸੀਪਲ ਚੋਣਾਂ–2021 ਜ਼ਿਲ੍ਹਾ ਪਠਾਨਕੋਟ ਦੀ ਮਿਉਂਸੀਪਲ ਕਾਰਪੋਰੇਸ਼ਨ ਪਠਾਨਕੋਟ ਅਤੇ ਮਿਉਂਸੀਪਲ ਕੌਂਸਲ ਸੁਜਾਨਪੁਰ ਵਿਖੇ 14 ਫਰਵਰੀ, 2021 ਨੂੰ ਹੋ ਰਹੀਆਂ ਹਨ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣਾਂ ਤੋਂ 48 ਘੰਟੇ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਆਪਣਾ ਲਾਇਸੈਂਸੀ ਅਸਲਾ ਆਪਣੇ ਨਾਲ ਲੈ ਕੇ ਚੱਲਣ ਦੀ ਅਨੁਮਤੀ ਨਹੀਂ ਹੈ। ਇਹ ਜਾਣਕਾਰੀ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ ਨੇ ਦਿੱਤੀ।

Advertisements

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਾਹਰਲੇ ਜ਼ਿਲ੍ਹਿਆਂ ਜਾਂ ਬਾਹਰਲੀ ਸਟੇਟ ਤੋਂ ਆਏ ਵਿਅਕਤੀਆਂ ਆਦਿ ਨੂੰ ਵੀ ਚੋਣਾਂ ਤੋਂ 48 ਘੰਟੇ ਪਹਿਲਾਂ ਮਿਉਂਸੀਪਲ ਕਾਰਪੋਰੇਸ਼ਨ ਪਠਾਨਕੋਟ ਅਤੇ ਮਿਉਂਸੀਪਲ ਕੌਂਸਲ ਸੁਜਾਨਪੁਰ ਵਿਖੇ ਠਹਿਰਣ ਦੀ ਅਨੁਮਤੀ ਨਹੀਂ ਹੈ। ਇਸ ਲਈ ਆਮ ਜਨਤਾ ਨੂੰ ਬੇਨਤੀ ਹੈ ਕਿ ਉਹ ਚੋਣਾਂ ਤੋਂ 48 ਘੰਟੇ ਪਹਿਲਾਂ ਆਪਣਾ ਲਾਇਸੈਂਸੀ ਅਸਲਾ ਨਾਲ ਲੈ ਕੇ ਘਰ ਤੋਂ ਬਾਹਰ ਨਾਂ ਨਿਕਲਣ ਅਤੇ ਜੋ ਵਿਅਕਤੀ ਬਾਹਰਲੇ ਜ਼ਿਲ੍ਹਿਆਂ ਜਾਂ ਰਾਜਾਂ ਤੋਂ ਚੋਣ ਪ੍ਰਚਾਰ ਲਈ ਆਏ ਹਨ ਉਹ ਚੋਣਾਂ ਤੋਂ 48 ਘੰਟੇ ਪਹਿਲਾਂ ਵਾਪਿਸ ਚੱਲੇ ਜਾਣ। 

LEAVE A REPLY

Please enter your comment!
Please enter your name here