ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੀ ਵਿਸ਼ੇਸ਼ ਬੈਠਕ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਕੰਵਲਜੀਤ ਸਿੰਘ ਬਾਜਵਾ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਤਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਬਾਲ ਭਲਾਈ ਕਮੇਟੀ (ਬੱਚਿਆਂ ਦੀ ਸਾਂਭ ਸੰਭਾਲ ਲਈ ਕੰਮ ਕਰ ਰਹੀ ਕਮੇਟੀ), ਹਰੇਕ ਥਾਨੇ ਵਿਚ ਮੌਜੂਦ ਸਪੈਸ਼ਲ ਜੁਵਿਨਾਇਲ ਪੁਲਿਸ, ਯੂਨਿਟ ਦੇ ਮੈਂਬਰ, ਲੇਬਰ ਵਿਭਾਗ, ਸਿੱਖਿਆ ਵਿਭਾਗ, ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਭੂਲਰ, ਪਠਾਨਕੋਟ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਪਠਾਨਕੋਟ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਗੰਠਿਤ ਬਾਲ ਸੁਰੱਖਿਆ ਸਕੀਮ/ਜੁਵਿਨਾਇਲ ਜਸਟਿਸ ਐਕਟ ਨੂੰ ਹੋਰ ਵਧੀਆ ਤਰੀਕੇ ਨਾਲ ਲਾਗੂ ਕਰਨ ਲਈ ਕੀਤੀ ਗਈ ਸੀ। ਮੀਟਿੰਗ ਵਿਚ ਪੁਲਿਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਕਦੇ ਵੀ ਪੀੜਿਤ/ਮਿਸਿੰਗ ਬੱਚੇ ਸਬੰਧੀ ਕੋਈ ਕੇਸ ਆਉਂਦਾ ਹੈ ਤਾਂ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤੇ ਜਾਣਗੇਂ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਕਿ ਚਾਈਲਡ ਹੈਲਪ ਲਾਈਨ ਨੰਬਰ 1098 ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

Advertisements

ਉਨ੍ਹਾਂ ਨੇ ਲੇਬਰ ਵਿਭਾਗ ਨੂੰ ਕਿਹਾ ਗਿਆ ਕਿ ਮਹੀਨਾਵਰ ਲੇਬਰ ਰੇਡ ਅਤੇ ਬੈਗਰ ਰੇਡ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਹਿਯੋਗ ਕਰਕੇ ਵੱਖ-ਵੱਖ ਥਾਵਾਂ ਤੇ ਕੀਤੀ ਜਾਵੇ ਅਤੇ ਬਾਕੀ ਵਿਭਾਗ ਜਿਵੇਂ ਕਿ ਸਿੱਖਿਆ ਵਿਭਾਗ ਨੂੰ ਕਿਹਾ ਗਿਆ ਕਿ ਜਿਹੜੇ ਬੱਚੇ ਭਿੱਖਿਆ ਮੰਗਦੇ ਪਾਏ ਜਾਂਦੇ ਨੂੰ ਸਕੂਲ ਵਿੱਚ ਐਨਰੋਲ ਕੀਤਾ ਜਾਵੇ ਮਾਨਯੋਗ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਜਤਿੰਦਰ ਪਾਲ ਸਿੰਘ ਵਲੋਂ ਮੀਟਿੰਗ ਵਿਚ ਆਏ ਸਮੂਹ ਵਿਭਾਗਾ ਨੂੰ ਬੱਚਿਆਂ ਦੇ ਕੇਸਾ ਨੂੰ ਗਭੀਰਤਾ ਨਾਲ ਲੈਣ ਦੇ ਅਦੇਸ ਦਿੱਤੇ। ਮੀਟਿੰਗ ਵਿਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਵਲੋਂ ਸਾਰੇ ਵਿਭਾਗਾ ਨੂੰ ਅਪੀਲ ਕੀਤੀ ਗਈ ਜੇਕਰ ਕੋਈ ਲਵਾਰਿਸ ਬੇਸਹਾਰਾ ਅਤੇ ਅਣਹੋਲਾ ਬੱਚਾ ਪਾਇਆ ਜਾਂਦਾ ਹੈ ਤਾਂ ਜ਼ਿਲ੍ਹਾ ਪ੍ਰਬੰਧਕੀ ਕੈਂਪਲੈਕਸ, ਬਲਾਕ- ਸੀ, ਕਮਰਾ ਨੰਬਰ-138 ਏ ਵਿਖੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਾਂ ਬਾਲ ਭਲਾਈ ਕਮੇਟੀ,ਪਠਾਨਕੋਟ ਨਾਲ ਸਪੰਰਕ ਕੀਤਾ ਜਾਵੇ।

LEAVE A REPLY

Please enter your comment!
Please enter your name here