ਫਿਰੋਜ਼ਪੁਰ: ਜ਼ਿਲੇ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਜਾਰੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਵੱਲੋਂ 16 ਜਨਵਰੀ 2021 ਤੋਂ ਸ਼ੁਰੂ ਕੀਤੀ ਗਈ ਕਰੋਨਾ ਵਿਰੋਧੀ ਟੀਕਾਕਰਨ ਮੁਹਿੰਮ ਲਗਾਾਤਰ ਜਾਰੀ ਹੈ। ਮੁਹਿਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ਼ ਨੇ ਕਿਹਾ ਕਿ ਵਿਭਾਗ ਵੱਲੋਂ ਸਿਹਤ ਕਰਮਚਾਰੀਆਂ ਦੇ ਨਾਲ ਨਾਲ ਫਰੰਟ ਲਾਈਨ ਵਰਕਰਜ਼ ਨੂੰ ਵੀ ਲਗਾਤਾਰ ਟੀਕਾਕਰਨ ਕੀਤਾ ਜਾ ਰਿਹਾ ਹੈ। ਅੱਜ ਦੀ ਗਤੀਵਿਧੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਟੀਕਾਕਰਨ ਅਫਸਰ ਡਾ:ਸਤਪਾਲ ਭਗਤ ਨੇ ਕਿਹਾ ਕਿ ਅੱਜ ਸਥਾਨਕ ਬੀ.ਐਸ.ਐਫ,ਹੈਡਕੁਆਰਟਰ ਵਿਖੇ ਸਟਾਫ ਦਾ ਕੋਵਿਡ ਵੈਕਸੀਨ ਟੀਕਾਕਰਨ ਕੀਤਾ ਗਿਆ। ਇਸ ਮੌਕੇ ਤੇ ਬੀ.ਐਸ.ਐਫ ਦੇ ਮੈਡੀਕਲ ਅਫਸਰ ਡਾ: ਤਰਨਪਾਲ ਸੋਢੀ , ਯੂ.ਐਨ.ਡੀ.ਪੀ. ਦੇ ਪ੍ਰੋਜੈਕਟ ਮੈਨੇਜਰ ਜਾਵੇਦ ਅਹਿਮਦ ਅਤੇ ਯੂ.ਐਨ.ਡੀ.ਪੀ. ਸਹਾਇਕ ਸਨੀ ਕੁਮਾਰ ਵੀ ਹਾਜ਼ਿਰ ਸਨ।

Advertisements

ਟੀਕਾਕਰਨ ਤੋਂ ਬਾਅਦ ਅਬਜ਼ਰਵੇਸ਼ਨ ਵਿੱਚ ਰੱਖੇ ਜਾਣ ਵਾਲਾ ਅੱਧਾ ਘੰਟਾ ਗੁਜ਼ਰ ਜਾਣ ਬਾਅਦ ਸਾਰਾ ਸਟਾਫ ਪੂਰੀ ਤਰਾਂ ਫਿਟ ਐਂਡ ਫਾਈਨ ਸੀ ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਸੀ। ਜ਼ਿਲਾ ਟੀਕਾਕਰਨ ਅਫਸਰ ਡਾ: ਸਤਪਾਲ ਭਗਤ ਨੇ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ। ਇਸ ਵੈਕਸੀਨ ਦੀ ਟਰਾਂਸਪੋਰਟੇਸ਼ਨ ਅਤੇ ਸਟੋਰੇਜ਼ ਵਿੱਚ ਵਿਭਾਗੀ ਗਾਈਡ ਲਾਈਨਜ਼ ਮੁਤਾਬਿਕ ਮੁਕੰਮਲ ਕੋਲਡ ਚੇਨ ਮੇਨਟੇਨ ਕੀਤੀ ਜਾਂਦੀ ਹੈ ਅਤੇ ਟੀਕਾਕਰਨ ਪੁਰੀ ਤਰਾਂ ਸਿਖਿਅਤ ਸਟਾਫ ਵੱਲੋਂ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ: ਰਾਜਿੰਦਰ ਰਾਜ ਵੱਲੋਂ ਸਮੂੰਹ ਲਾਭਪਾਤਰੀਆਂ ਨੂੰ ਇਸ ਟੀਕਾਕਰਨ ਲਈ ਆਪਣੇ ਆਪ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here