ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ 20 ਫਰਵਰੀ ਤੋਂ ਜਾਗਰੂਕਤਾ ਵੈਨਾ ਰਾਹੀ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ:ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਪੰਜਾਬ ਵਿੱਚ 20 ਅਗਸਤ 2019 ਤੋ ਸ਼ੁਰੂ ਹੈ ਅਤੇ ਇਸ ਯੋਜਨਾ ਅਧੀਨ ਆਉਣ ਵਾਲੇ ਪਰਿਵਾਰਾ ਦਾ ਸਲਾਨਾ 5 ਲੱਖ ਰੁਪਏ ਦਾ ਸਰਕਾਰੀ ਅਤੇ ਮੰਨਜੂਰ ਸੂਦਾ ਹਸਪਤਾਲਾ ਵਿੱਚ ਕੈਸ਼ ਲੈਸ ਇਲਾਜ ਹੁੰਦਾ ਹੈ । ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਜਿਲੇ ਦੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ  ਬੀ.ਪੀ.ਐਲ. ਪਰਿਵਾਰਾ, ਛੋਟੇ ਕਿਸਾਨ , ਛੋਟੇ ਵਿਉਪਾਰੀ ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਲਈ ਇਹ ਯੋਜਨਾ ਹੈ । ਜਿਲੇ ਅੰਦਰ 2 ਲੱਖ 12 ਹਜਾਰ 264 ਪਰਿਵਾਰ ਇਸ ਯੋਜਨਾ ਅਧੀਨ ਆਉਦੇ ਹਨ ਅਤੇ ਹੁਣ ਤੱਕ 2 ਲੱਖ 72655 ਵਿਆਕਤੀਗਤ ਈ ਕਾਰਡ਼ ਜਾਰੀ ਕੀਤੇ ਜਾ ਚੁਕੇ ਹਨ । ਯੋਜਨਾ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋ 20 ਫਰਵਰੀ ਤੋ ਮਹੀਨਾ ਭਰ ਲਈ ਜਾਗਰੂਕਤਾ ਵੈਨਾ ਰਾਹੀ ਈ ਕਾਰਡ ਬਣਾਉਣ ਲਈ ਲੋਕਾ ਵਿੱਚ ਜਾਗਰੂਕਤਾ ਪੈਦਾ ਕੀਤਾ ਜਾਵੇਗੀ । ਇਸ ਸਬੰਧੀ ਅੱਜ ਸਿਵਲ ਸਰਜਨ ਦਫਤਰ ਵਿਖੇ ਅਧਿਕਾਰੀਆ ਅਤੇ ਕਰਮਚਾਰੀਆ ਦੀ ਮੀਟਿੰਗ ਕਰਕੇ ਇਸ ਅਭਿਆਨ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ । 

Advertisements

ਹੋਰ ਜਾਣਕਾਰੀ ਦਿੰਦੇ ਹੋਏ ਡਾ. ਹਰਬੰਸ ਕੋਰ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ 20 ਅਤੇ 21 ਫਰਵਰੀ ਨੂੰ ਸ਼ਹਿਰ ਹੁਸ਼ਿਆਰਪੁਰ ਦੇ ਵੱਖ ਵੱਖ ਸਿਹਤ ਕੇਦਰਾਂ ਤੇ ਜਾ ਕੇ ਇਸ ਯੋਜਨਾ ਬਾਰੇ ਚਾਨਣਾ ਪਾਉਣ ਦੇ ਨਾਲ ਨਾਲ ਯੋਗ ਲਾਭਪਾਤਰੀਆਂ ਦੇ ਈ ਕਾਰਡ ਬਣਾਏ ਜਾਣਗੇ । ਇਸ ਈ ਕਾਰਡ ਬਣਾਉਣ ਲਈ ਲਾਭ ਪਾਤਰੀ ਨੂੰ 30 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ । ਉਹਨਾਂ ਮੀਡੀਆ ਰਾਹੀ ਲੋਕਾ ਨੂੰ ਇਸ ਯੋਜਨਾ ਦਾ ਵੱਧ ਤੋ ਵੱਧ ਫਾਇਦਾ ਲੈਣ ਲਈ ਆਪੀਲ ਕੀਤੀ ਅਤੇ ਇਸ ਯੋਜਨਾ  ਬਾਰੇ ਹੋਣ ਜਾਣਕਾਰੀ ਨਜਦੀਕੀ ਸਿਹਤ ਕੇਦਰ, ਆਸ਼ਾ ਵਰਕਰ, ਅਤੇ ਏ ਐਨ ਐਮ ਭੈਣਜੀ ਨਾਲ ਸਪਰੰਕ ਕਰਨ ਬਾਰੇ ਦੱਸਿਆ। ਇਸ ਮੀਟਿੰਗ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ, ਡਾ. ਸਵਾਤੀ, ਡਾ. ਦਵਿੰਦਰ ਪੁਰੀ, ਡਾ. ਰਾਜ ਕੁਮਾਰ ਆਦਿ ਹਜਰ ਸਨ ।

LEAVE A REPLY

Please enter your comment!
Please enter your name here