ਸਮਾਰਟ ਰਾਸਨ ਕਾਰਡ ਧਾਰਕਾਂ ਦੇ ਸਿਹਤ ਬੀਮਾ ਕਾਰਡ ਬਣਾਉਂਣ ਲਈ ਐਸਡੀਐਮ ਨੇ ਕੀਤੀ ਡਿਪੂ ਹੋਲਡਰਾਂ ਨਾਲ ਬੈਠਕ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਲਾਭਪਾਤਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਦੇਣ ਲਈ 28 ਫਰਵਰੀ ਤੱਕ ਵਿਸ਼ੇਸ ਮੂਹਿੰਮ ਚਲਾਈ ਜਾ ਰਹੀ ਹੈ, ਵੱਖ ਵੱਖ ਸਕੀਮਾਂ ਦੇ ਲਾਭ ਪਾਤਰੀਆਂ ਨੂੰ ਅਪੀਲ ਹੈ ਕਿ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਅਪਣਾ ਆਯੂਸਮਾਨ ਸਿਹਤ ਬੀਮਾ ਕਾਰਡ ਜਰੂਰ ਬਣਾਉਂਣ। ਇਹ ਪ੍ਰਗਟਾਵਾ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਡਿਪੂ ਹੋਲਰਜਾਂ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮਾਯੂਰ ਸਰਮਾ ਜਿਲ੍ਹਾ ਕੋਆਰਡੀਨੇਟਰ, ਅਜੈ ਪਿੰਯਾ, ਰਾਕੇਸ ਕੁਮਾਰ ਸੀ.ਐਸ.ਸੀ. ਸੈਂਟਰ ਇੰਚਾਰਜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Advertisements

ਉਨ੍ਹਾਂ ਮੀਟਿੰਗ ਦੋਰਾਨ ਕਿਹਾ ਕਿ ਹਰੇਕ ਡਿਪੂ ਹੋਲਡਰ ਸਮਾਰਟ ਰਾਸਨ ਕਾਰਡ ਧਾਰਕ ਨੂੰ ਆਯੂਸਮਾਨ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਜਾਗਰੁਕ ਕਰੇਗਾ ਅਤੇ ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਏਗਾ ਕਿ ਹਰੇਕ ਲਾਭਪਾਤਰੀ ਦਾ ਸਿਹਤ ਬੀਮਾ ਕਾਰਡ ਬਣਾਇਆ ਜਾਵੇ ਤਾਂ ਜੋ ਉਹ ਸਰਕਾਰ ਦੀ ਉਪਰੋਕਤ ਸਕੀਮ ਦਾ ਲਾਭ ਪ੍ਰਾਪਤ ਕਰ ਸਕਣ।

ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ ਮੁਹਿੰਮ ਤਹਿਤ  ਜ਼ਿਲੇ੍ਹ ਵਿਚ ਵਿਸ਼ੇਸ ਕੈਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ਆਪਣਾ ਈ ਕਾਰਡ ਬਣਵਾਉਨ ਲਈ ਢੁਕਵੇ ਪਛਾਣ ਦਸਤਾਵੇਜ਼ਾਂ ਨਾਲ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਟਰ ਜਾਂ ਸੇਵਾ ਕੇਦਰ ਤੱਕ ਪਹੁੰਚ ਕਰਨ ਤਾਂ ਜੋ ਉੂਨ੍ਹਾਂ ਦੇ 5 ਲੱਖ ਰੁਪਏ ਤੱਕ ਦੀਆਂ ਨਕਦੀ ਰਹਿਤ ਇਲਾਜ ਸੇਵਾਵਾਂ ਦਾ ਲਾਭ ਮਿਲ ਸਕੇ।

ਉਨ੍ਹਾਂ ਦੱਸਿਆ ਕਿ ਜਿੰਨਾਂ ਲਾਭਪਾਤਰੀਆਂ ਕੋਲ ਪਰਿਵਾਰਕ ਦਸਤਾਵੇਜ ਨਹੀ ਹਨ, ਉਹ ਸਰਪੰਚ/ਨਗਰ ਕੋਸਲਰ ਦੁਆਰਾ ਤਸਦੀਕ ਕੀਤਾ ਹੋਇਆ ਪਰਿਵਾਰਕ ਘੋਸ਼ਣਾ ਪੱਤਰ ਵੀ ਦੇ ਕੇ ਆਪਣਾ ਈ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਫਾਰਮ ਵੈਬਸਾਈਟ www.sha.punjab.gov.in  ਤੇ ਉਪਲੱਬਦ ਹੈ।

LEAVE A REPLY

Please enter your comment!
Please enter your name here