ਤਲਵੰਡੀ ਭਾਈ ਵਿੱਚ ਕਤਲ ਦਾ ਮਾਮਲਾ: ਲੋਕਾਂ ਨੇ ਰੋਸ਼ ਵੱਜੋਂ ਬਾਜ਼ਾਰ ਕੀਤੇ ਬੰਦ, ਆਰੋਪੀਆਂ ਤੇ ਕਾਰਵਾਈ ਦੀ ਮੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਥਾਨਕ ਸ਼ਹਿਰ ਦੀ ਇੱਕ ਆੜ੍ਹਤ ਦੀ ਦੁਕਾਨ ਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ। ਇਸ ਕਤਲ ਦੇ ਰੋਸ ਵਜੋਂ ਸ਼ਹਿਰ ਦੀਆਂ ਸਮੂਹਿਕ ਵਪਾਰਕ ਐਸੋਸੀਏਸ਼ਨਾਂ ਵੱਲੋਂ ਬਾਜ਼ਾਰ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Advertisements

ਇਸ ਸੰਬੰਧੀ ਸਥਾਨਕ ਸਨਾਤਮ ਧਰਮਸ਼ਾਲਾ ਤੋਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਬਾਜ਼ਾਰ ਵਿੱਚ ਦੀ ਰੋਸ ਮਾਰਚ ਕਰਦੇ ਹੋਏ ਪੁਰਾਣੇ ਥਾਣੇ ਸਾਹਮਣੇ ਜਾ ਕੇ ਧਰਨਾ ਲਗਾਇਆ ਗਿਆ ਅਤੇ ਪੰਜਾਬ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਹ  ਮੰਗ ਕਰ ਰਹੇ ਸਨ ਕਿ ਪ੍ਰੇਮ ਕੁਮਾਰ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਪ੍ਰਦਰਸ਼ਨਕਾਰੀ ਨੂੰ ਪੁਲਿਸ ਅਧਿਕਾਰੀ ਪਲਵਿੰਦਰ ਸਿੰਘ ਸੰਧੂ ਨੇ ਭਰੋਸਾ ਦਿਵਾਇਆ ਕਿ ਪੁਲਿਸ ਉਕਤ ਕਾਤਲਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ।

LEAVE A REPLY

Please enter your comment!
Please enter your name here