Saturday, October 31, 2026
Home National 3 ਸਾਲ ਦੇ ਬੱਚੇ ਤੇ ਕੀਤਾ ਤੇਂਦੁਏ ਨੇ ਹਮਲਾ, ਪੁਲਿਸ ਗਾਰਡਾਂ ਨੇ...

3 ਸਾਲ ਦੇ ਬੱਚੇ ਤੇ ਕੀਤਾ ਤੇਂਦੁਏ ਨੇ ਹਮਲਾ, ਪੁਲਿਸ ਗਾਰਡਾਂ ਨੇ ਬਚਾਈ ਜਾਨ

ਤਿਰੁਪਤੀ (ਦ ਸਟੈਲਰ ਨਿਊਜ਼)। ਤਿਰੁਪਤੀ ਵਿੱਚ ਇੱਕ 3 ਸਾਲ ਦੀ ਬੱਚੇ ਤੇ ਅਚਾਨਕ ਇੱਕ ਤੇਂਦੁਏ ਨੇ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਬੱਚਾ ਆਪਣੇ ਦਾਦੇ ਨਾਲ ਜਾ ਰਿਹਾ ਸੀ, ਉਦੋਂ ਜਾਨਵਰ  ਨੇ ਉਸ ਤੇ ਝੱਪਟਾ ਮਾਰਿਆਂ ਅਤੇ ਉਸਦੀ ਧੌਣ ਫੜ ਕੇ ਉਸ ਨੂੰ ਦੂਰ ਲੈ ਗਿਆ। ਇਹ ਘਟਨਾ ਰਾਤ ਕਰੀਬ 10 ਵਜੇ ਜੰਗਲ ਦੇ ਵਿੱਚ ਘਾਟ ਰੋਡ ਦੇ ਫੁਟਪਾਥ ਅਤੇ ਸ਼੍ਰੀ ਵੈਂਕਟੇਸ਼ਵਰ ਮੰਦਿਰ ਦੇ ਦਰਮਿਆਨ ਅੰਜਨੇਯ ਸਵਾਮੀ ਦੀ ਮੂਰਤੀ ਦੇ ਕੋਲ ਵਾਪਰੀ।

Advertisements

ਟੀ.ਟੀ.ਡੀ. ਦੇ ਕਾਰਜਕਾਰੀ ਅਧਿਕਾਰੀ ਅਨੁਸਾਰ, ਕੋਲ ਹੀ ਮੌਜੂਦ 5 ਤੋਂ 3 ਪੁਲਿਸ ਗਾਰਡਾਂ ਨੇ ਡਾਂਗਾਂ ਚੁੱਕ ਕੇ ਆਪਣੇ ਮੋਬਾਇਲ ਫੋਨਾਂ ਦੀ ਰੋਸ਼ਨੀ ਸਹਾਰੇ ਤੇਂਦੁਏ ਦੇ ਪਿੱਛੇ ਜੰਗਲ ਵਿੱਚ ਦੌੜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਰੌਲਾ ਪਾਇਆ, ਜਿਸ ਤੋਂ ਬਾਅਦ ਤੇਂਦੁਆ ਬੱਚੇ ਨੂੰ ਛੱਡ ਕੇ ਦੌੜ ਗਿਆ।

LEAVE A REPLY

Please enter your comment!
Please enter your name here