Wednesday, October 21, 2026
Home Latest ਹਲਕਾ ਵਿਧਾਇਕ ਦੇ ਯਤਨਾਂ ਸਦਕਾ ਸਰਕਾਰੀ ਪਾਲੀਟੈਕਨਿਕ ਕਾਲਜ ਰੋਪੜ ‘ਚ ਹੁਣ ਡਿਪਲੋਮਾ...

ਹਲਕਾ ਵਿਧਾਇਕ ਦੇ ਯਤਨਾਂ ਸਦਕਾ ਸਰਕਾਰੀ ਪਾਲੀਟੈਕਨਿਕ ਕਾਲਜ ਰੋਪੜ ‘ਚ ਹੁਣ ਡਿਪਲੋਮਾ ਇਨ ਫਾਰਮੇਸੀ ਦੀ ਸ਼ੁਰੂਆਤ

ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ-ਧਰੂਵ ਨਾਰੰਗ: ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਪੋਲੀਟੈਕਨਿਕ ਕਾਲਜ ਲੜਕੀਆਂ ਜੋ ਕਿ 2009 ਵਿੱਚ ਬੰਦ ਕਰ ਦਿੱਤਾ ਗਿਆ ਸੀ। ਜਿਸਨੂੰ 14 ਸਾਲ ਬਾਅਦ ਮੁੜ ਖੋਲਿਆ ਗਿਆ ਅਤੇ ਹੁਣ ਇਸ ਕਾਲਜ ਵਿਚ ਫਾਰਮੇਸੀ ਦੇ ਡਿਪਲੋਮੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਸ਼ਹਿਰ ਵਿਚ ਮਿਆਰੀ ਉੱਚ ਸਿੱਖਿਆ ਮੁਹੱਈਆ ਕਰਵਾਉਣ ਲਈ ਫਾਰਮੇਸੀ ਕੌਂਸਲ ਆਫ ਇੰਡਿਆ ਵਲੋਂ ਸਰਕਾਰੀ ਪਾਲੀਟੈਕਨਿਕ ਕਾਲਜ ਰੋਪੜ ਵਿਖੇ ਡੀ-ਫਾਰਮੇਸੀ ਦੇ ਕੋਰਸਾਂ ਲਈ 60 ਸੀਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਕੋਰਸ ਨੂੰ ਮਨਜੂਰੀ 11 ਸਤੰਬਰ ਨੂੰ ਮਿਲੀ ਤੇ ਇਸ ਦੇ ਦਾਖਲੇ ਲਈ 15 ਸਤੰਬਰ ਆਖਰੀ ਮਿਤੀ ਸੀ ਉਨ੍ਹਾਂ ਕਿਹਾ ਕਿ ਸਿਰਫ 4 ਦਿਨਾਂ ਵਿਚ 11 ਅਡਮਿਸ਼ਨ ਕੀਤੇ ਗਏ ਹਨ ਜਿਸ ਨੂੰ ਦੇਖਦੇ ਹੋਏ ਆਉਣ ਵਾਲੇ ਸੈਸ਼ਨ ਵਿਚ ਪੂਰੇ ਸਮੇਂ ਵਿਚ ਇਹ ਸੀਟਾਂ ਪੂਰੀਆਂ ਭਰਨ ਦੀ ਉਮੀਦ ਹੈ।

LEAVE A REPLY

Please enter your comment!
Please enter your name here