Thursday, October 29, 2026
Home Chandigarh 16 ਸਾਲਾਂ ਨੌਜਵਾਨ ਦਾ ਚਾਕੂ ਮਾਰ ਕੇ 10 ਅਣਪਛਾਤਿਆਂ ਨੇ ਕੀਤਾ ਕਤਲ

16 ਸਾਲਾਂ ਨੌਜਵਾਨ ਦਾ ਚਾਕੂ ਮਾਰ ਕੇ 10 ਅਣਪਛਾਤਿਆਂ ਨੇ ਕੀਤਾ ਕਤਲ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆਂ ਹੈ। ਜਿੱਥੇ ਵਿਕਾਸ ਨਗਰ ਵਿੱਚ ਰਹਿਣ ਵਾਲੇ 10 ਸਾਲਾਂ ਵਿਦਿਆਰਥੀ ਸੌਰਵ ਦਾ ਚਾਕੂ ਮਾਰ ਕੇ 10 ਅਣਪਛਾਤਿਆਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਜਗਦੀਸ਼ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ ਅਤੇ ਵਿਕਾਸ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਸੌਂਰਵ ਨੇ ਹਾਲ ਹੀ ਵਿੱਚ 10ਵੀਂ ਪਾਸ ਕੀਤੀ ਸੀ। ਜਗਦੀਸ਼ ਨੇ ਸੌਰਵ ਨੂੰ 500 ਰੁਪਏ ਖੁੱਲ੍ਹੇ ਕਰਵਾਉਣ ਲਈ ਮਾਰਕੀਟ ਭੇਜਿਆ ਸੀ।

Advertisements

ਉਹ ਪੈਸੇ ਖੁੱਲ੍ਹੇ ਕਰਵਾ ਕੇ ਘਰ ਦੇ ਕੋਲ ਪਾਰਕ ਵਿੱਚ ਪਹੁੰਚਿਆਂ ਤਾਂ 8-10 ਨੌਜਵਾਨਾਂ ਨੇ ਉਸ ਦੇ ਪੇਟ ਵਿੱਚ ਚਾਕੂ ਮਾਰ ਕੇ ਉਸਨੂੰ ਲਹੂ-ਲੁਹਾਨ ਕਰ ਦਿੱਤਾ। ਸੌਰਵ ਲਹੂ-ਲੁਹਾਨ ਹਾਲਤ ਵਿੱਚ ਹੀ ਘਰ ਪਹੁੰਚਿਆਂ ਤਾਂ ਪਰਿਵਾਰ ਵਾਲੇ ਵੇਖ ਕੇ ਬਹੁਤ ਘਬਰਾ ਗਏ। ਉਸਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾੱਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਕੇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here