ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰੂ ਪਰਬ ਮੌਕੇ ਵਿਧਾਇਕ ਆਦੀਆ ਨੇ ਨਗਰ ਕੀਰਤਨ ਵਿੱਚ ਲਗਾਈ ਹਾਜਰੀ

ਬੁਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ: ਅਭਿਸ਼ੇਕ ਕੁਮਾਰ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ ਸ਼ਾਮ ਚੁਰਾਸੀ ਦੇ ਵਿਧਾਇਕ ਪਵਨ ਆਦੀਆ ਨੂੰ ਵੱਖ ਵੱਖ ਥਾਵਾਂ ਉੱਤੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਪਵਨ ਆਦੀਆਂ ਨੇ ਵੱਖ-ਵੱਖ ਸਥਾਨਾਂ ਤੇ ਜਾ ਕੇ ਸਥਾਨਿਕ ਸੰਗਤ ਨਾਲ ਨਗਰ ਕੀਰਤਨ ਵਿੱਚ ਹਾਜਰੀ ਲਗਾਈ।

Advertisements

ਉਨ੍ਹਾਂ ਨੇ ਸੰਗਤ ਨੂੰ ਕਿਹਾ ਕਿ ਸਭ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਗੁਰੂ ਜੀ ਨਾਲ ਜੋੜਨਾ ਚਾਹੀਦਾ ਤਾ ਜੋ ਬੱਚਿਆਂ ਨੂੰ ਇਤਿਹਾਸ ਦੀ ਪੂਰੀ ਜਾਣਕਾਰੀ ਰਹੇ। ਇਸ ਤਰਾਂ ਪਵਨ ਆਦੀਆਂ ਨੇ ਸੰਗਤ ਦੇ ਨਾਲ ਮਿਲ ਕੇ ਕਈ ਸਥਾਨਾਂ ਤੇ ਗੁਰੂ ਜੀ ਦਾ ਨਾਮ ਸਿਮਰਨ ਕੀਤਾ ਅਤੇ ਹਾਜਰੀ ਲਗਵਾਈ

LEAVE A REPLY

Please enter your comment!
Please enter your name here